ਸੀਰੀਆ : ਭਾਰਤ ਨੇ ਸੀਰੀਆ (Siria) ਦੇ ਗੋਲਾਨ ਤੋ ਇਜਰਾਇਲ (Israel) ਦੇ ਨਾ ਹਟਣ ਤੇ ਡੂੰਘੀ ਚਿੰਤਾ ਪ੍ਰਗਟ ਕਰਨ ਵਾਲੇ ,ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ‘ਚ ਪੇਸ਼ ਕੀਤੇ ਗਏ ਇਕ ਡਰਾਫਟ ਮਤੇ ਦੇ ਪੱਖ ‘ਚ ਵੋਟਿੰਗ ਕੀਤੀ ਗਈ ਹੈ, ਸੀਰੀਅਨ ਗੋਲਾਨ ਦੱਖਣ-ਪੱਛਮੀ ਸੀਰੀਆ ਦਾ ਇੱਕ ਇਲਾਕਾ ਹੈ ਜਿਸਨੂੰ ਇਜ਼ਰਾਈਲੀ ਸੁਰੱਖਿਆ ਬਲਾਂ ਨੇ 5 ਜੂਨ, 1967 ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ‘ਚ ਬੀਤੇ ਦਿਨ ‘ਪੱਛਮੀ ਏਸ਼ੀਆ ਦੀ ਸਥਿਤੀ’ ਵਿਸ਼ੇ ‘ਤੇ ਆਧਾਰਿਤ ਏਜੰਡੇ ਦੇ ਤਹਿਤ ‘ਸੀਰੀਅਨ ਗੋਲਾਨ’ ਸਿਰਲੇਖ ਵਾਲੇ ਮਤੇ ‘ਤੇ ਵੋਟਿੰਗ ਹੋਈ। ਜਿਸ ਵਿੱਚ ਮਿਸਰ ਨੇ ਮਤਾ ਪੇਸ਼ ਕੀਤਾ।ਜਿਸਦੇ ਹੱਕ ਵਿੱਚ 91 ਅਤੇ ਵਿਰੋਧ ਵਿੱਚ ਅੱਠ ਵੋਟਾਂ ਪਈਆਂ, ਜਦੋਂ ਕਿ 62 ਮੈਂਬਰ ਗੈਰਹਾਜ਼ਰ ਰਹੇ।
ਭਾਰਤ ਤੋਂ ਇਲਾਵਾ ਮਤੇ ਦੇ ਹੱਕ ਵਿੱਚ ਵੋਟ ਪਾਉਣ ਵਾਲਿਆਂ ਵਿੱਚ ਬੰਗਲਾਦੇਸ਼, ਭੂਟਾਨ, ਚੀਨ, ਮਲੇਸ਼ੀਆ, ਮਾਲਦੀਵ, ਨੇਪਾਲ, ਰੂਸ, ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਸਨ। ਆਸਟ੍ਰੇਲੀਆ, ਕੈਨੇਡਾ, ਇਜ਼ਰਾਈਲ, ਬ੍ਰਿਟੇਨ ਅਤੇ ਅਮਰੀਕਾ ਨੇ ਡਰਾਫਟ ਮਤੇ ਦੇ ਖ਼ਿਲਾਫ਼ ਵੋਟ ਪਾਈ। ਮਤਾ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ, ਸਬੰਧਤ ਸੁਰੱਖਿਆ ਪ੍ਰੀਸ਼ਦ ਅਤੇ ਜਨਰਲ ਅਸੈਂਬਲੀ ਦੇ ਮਤਿਆਂ ਦੇ ਉਲਟ, ਇਜ਼ਰਾਈਲ ਸੀਰੀਆ ਦੇ ਗੋਲਾਨ ਤੋਂ ਪਿੱਛੇ ਨਹੀਂ ਹਟਿਆ, ਜਿਸ ‘ਤੇ ਉਸਨੇ 1967 ਤੋਂ ਕਬਜ਼ਾ ਕੀਤਾ ਹੋਇਆ ਹੈ। ਪ੍ਰਸ਼ਤਾਵ ‘ਚ ਘੋਸ਼ਿਤ ਕੀਤਾ ਗਿਆ ਕਿ ਇਜ਼ਰਾਈਲ ਸੁਰੱਖਿਆ ਪ੍ਰੀਸ਼ਦ ਦੇ ਮਤੇ 497 (1981) ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਕਬਜ਼ੇ ਵਾਲੇ ਸੀਰੀਆ ਦੇ ਗੋਲਾਨ ਹਾਈਟਸ ਵਿੱਚ ਆਪਣਾ ਕਾਨੂੰਨੀ, ਅਧਿਕਾਰ ਖੇਤਰ ਅਤੇ ਪ੍ਰਸ਼ਾਸਨ ਲਾਗੂ ਕਰਨ ਦਾ ਇਜ਼ਰਾਈਲ ਦਾ ਫ਼ੈਸਲਾ ਅਵੈਧ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਪ੍ਰਭਾਵ ਤੋਂ ਬਿਨਾਂ ਹੈ।’ਬੀਤੇ ਦਿਨ ਦੇ ਮਤੇ ਨੇ ਵੀ 14 ਦਸੰਬਰ 1981 ਦੇ ਇਜ਼ਰਾਈਲੀ ਫ਼ੈਸਲੇ ਨੂੰ ਅਵੈਧ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੀ ਕੋਈ ਵੈਧਤਾ ਨਹੀਂ ਹੈ। ਇਸ ਨੇ ਇਜ਼ਰਾਈਲ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਲਈ ਕਿਹਾ। ਮਤੇ ਵਿੱਚ 1967 ਤੋਂ ਕਬਜ਼ੇ ਵਾਲੇ ਸੀਰੀਆ ਗੋਲਾਨ ਵਿੱਚ ਇਜ਼ਰਾਈਲੀ ਬਸਤੀ ਨਿਰਮਾਣ ਅਤੇ ਹੋਰ ਗਤੀਵਿਧੀਆਂ ਦੀ ਗੈਰ-ਕਾਨੂੰਨੀਤਾ ‘ਤੇ ਵੀ ਜ਼ੋਰ ਦਿੱਤਾ ਗਿਆ।