Saturday, May 18, 2024
Google search engine
Homeਖੇਡਾਂਟੀ-20 ਵਿਸ਼ਵ ਕੱਪ 2023 ਦੀ ਭਾਲ ਵਿੱਚ ਟੀਮ ਇੰਡੀਆ

ਟੀ-20 ਵਿਸ਼ਵ ਕੱਪ 2023 ਦੀ ਭਾਲ ਵਿੱਚ ਟੀਮ ਇੰਡੀਆ

ਸਪੋਰਟਸ : ਟੀ-20 ਵਿਸ਼ਵ ਕੱਪ 2024 (World Cup 2024) ‘ਤੇ ਅਗਲੇ ਸਾਲ 4 ਜੂਨ ਤੋਂ 30 ਜੂਨ ਤੱਕ ਵੈਸਟਇੰਡੀਜ਼ ‘ਤੇ ਅਮਰੀਕਾ (Wesਦੀ ਧਰਤੀ ‘ਤੇ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਇੰਡੀਆ ਦੇ ਅਗਲੇ ਫਿਿਨਸ਼ਰ ਦੇ ਤੌਰ ‘ਤੇ ਕਿਸੇ ਖਿਡਾਰੀ ਨੂੰ ਤਿਆਰ ਕਰ ਸਕਦਾ ਹੈ। ਇਹ ਦਿੱਗਜ ਟੀਮ ਇੰਡੀਆ ‘ਚ ਫਿਿਨਸ਼ਰ ਦੀ ਜਗ੍ਹਾ ਭਰਨ ਲਈ ਬਿਲਕੁਲ ਸਹੀ ਹੈ। ਭਾਰਤੀ ਟੀਮ ਨੂੰ ਅਜਿਹਾ ਖਤਰਨਾਕ ਛੱਕਾ ਮਾਰਨ ਵਾਲਾ ਮਿਲ ਗਿਆ ਹੈ, ਜਿਸ ਦੀ ਉਨ੍ਹਾਂ ਨੂੰ ਸਾਲਾਂ ਤੋਂ ਤਲਾਸ਼ ਸੀ। ਭਾਰਤੀ ਟੀਮ ਦਾ ਇਹ ਖਿਡਾਰੀ ਜਦੋਂ ਵੀ ਪਿੱਚ ‘ਤੇ ਕਦਮ ਰੱਖਦਾ ਹੈ ਤਾਂ ਉਹ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਆਪਣੀ ਟੀਮ ਨੂੰ ਹਾਰੇ ਹੋਏ ਮੈਚ ਵੀ ਜਿੱਤਾ ਦਿੰਦਾ ਹੈ।

ਟੀਮ ਇੰਡੀਆ ਦੀ ਖੋਜ ਲਗਭਗ ਹੋ ਚੁੱਕੀ ਹੈ ਪੂਰੀ

ਟੀਮ ਇੰਡੀਆ ਨੂੰ ਰਿੰਕੂ ਸਿੰਘ ( Rinku Singh) ਦੇ ਰੂਪ ‘ਚ ਮਜ਼ਬੂਤ ਮੈਚ ਫਿਿਨਸ਼ਰ ਮਿਿਲਆ ਹੈ। ਰਿੰਕੂ ਸਿੰਘ ਟੀ-20 ਵਿਸ਼ਵ ਕੱਪ 2024 ‘ਚ ਟੀਮ ਇੰਡੀਆ ਲਈ ਨੰਬਰ-7 ‘ਤੇ ਬੱਲੇਬਾਜ਼ੀ ਕਰਨ ਦਾ ਬਿਹਤਰ ਵਿਕਲਪ ਸਾਬਿਤ ਹੋਵੇਗਾ। ਰਿੰਕੂ ਸਿੰਘ ਦੀ ਚਮਕ ਟੀਮ ਇੰਡੀਆ ਦੇ ਮਿਸ਼ਨ ਟੀ-20 ਵਿਸ਼ਵ ਕੱਪ 2024 ਲਈ ਚੰਗੀ ਖ਼ਬਰ ਹੈ। ਰਿੰਕੂ ਸਿੰਘ ਨੇ ਭਾਰਤ ਲਈ 5 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 208.33 ਦੀ ਸਟ੍ਰਾਈਕ ਰੇਟ ਨਾਲ 75 ਦੌੜਾਂ ਬਣਾਈਆਂ ਹਨ। ਰਿੰਕੂ ਸਿੰਘ ਤੇਜ਼ ਬੱਲੇਬਾਜ਼ੀ ਵਿੱਚ ਮਾਹਿਰ ਹੈ। ਰਿੰਕੂ ਸਿੰਘ ਨੇ ਟੀ-20 ਇੰਟਰਨੈਸ਼ਨਲ ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਦਾ ਟ੍ਰੇਲਰ ਵੀ ਦਿਖਾਇਆ ਹੈ।

ਸਪਿਨ ਅਤੇ ਤੇਜ਼ ਗੇਂਦਬਾਜ਼ੀ ਖੇਡਣ ਵਿੱਚ ਮਾਹਿਰ

ਰਿੰਕੂ ਸਿੰਘ ਦੀ ਤੂਫਾਨੀ ਬੱਲੇਬਾਜ਼ੀ ਨੂੰ ਦੇਖ ਕੇ ਹਰ ਕਿਸੇ ਨੂੰ ਉਮੀਦ ਹੈ ਕਿ ਉਹ ਟੀ-20 ਵਿਸ਼ਵ ਕੱਪ 2024 ‘ਚ ਵੀ ਤਬਾਹੀ ਮਚਾ ਦੇਣਗੇ। ਰਿੰਕੂ ਸਿੰਘ ਪਿਛਲੇ ਕੁਝ ਸਾਲਾਂ ‘ਚ ਖਤਰਨਾਕ ਬੱਲੇਬਾਜ਼ ਬਣ ਗਿਆ ਹੈ। ਰਿੰਕੂ ਸਿੰਘ ਸਪਿਨ ਅਤੇ ਤੇਜ਼ ਗੇਂਦਬਾਜ਼ੀ ਬਿਹਤਰ ਖੇਡਦਾ ਹੈ। ਰਿੰਕੂ ਸਿੰਘ ਟੀਮ ਇੰਡੀਆ ਦਾ ਸਭ ਤੋਂ ਘਾਤਕ ਹਥਿਆਰ ਸਾਬਤ ਹੋ ਸਕਦਾ ਹੈ। ਆਈ.ਪੀ.ਐਲ 2023 ਵਿੱਚ, ਰਿੰਕੂ ਸਿੰਘ ਨੇ 14 ਮੈਚਾਂ ਵਿੱਚ 474 ਦੌੜਾਂ ਬਣਾਈਆਂ। ਰਿੰਕੂ ਸਿੰਘ ਨੂੰ ਕੇ.ਕੇ.ਆਰ ਟੀਮ ਨੇ ਸਾਲ 2018 ਵਿੱਚ 80 ਲੱਖ ਰੁਪਏ ਵਿੱਚ ਖਰੀਦਿਆ ਸੀ। ਰਿੰਕੂ ਸਿੰਘ ਨੇ ਉੱਤਰ ਪ੍ਰਦੇਸ਼ ਲਈ 42 ਪਹਿਲੇ ਦਰਜੇ ਦੇ ਮੈਚਾਂ ਵਿੱਚ 3007 ਦੌੜਾਂ ਬਣਾਈਆਂ ਹਨ, ਜਿਸ ਵਿੱਚ 7 ਸੈਂਕੜੇ ਅਤੇ 19 ਅਰਧ ਸੈਂਕੜੇ ਸ਼ਾਮਿਲ ਹਨ।

5 ਗੇਂਦਾਂ ‘ਤੇ ਲਗਾਤਾਰ ਲਗਾਏ 5 ਛੱਕੇ

ਰਿੰਕੂ ਸਿੰਘ ਨੇ 55 ਲਿਸਟ ਏ ਮੈਚਾਂ ‘ਚ 1844 ਦੌੜਾਂ ਬਣਾਈਆਂ ਹਨ। ਰਿੰਕੂ ਸਿੰਘ ਨੇ ਲਿਸਟ ਏ ‘ਚ 1 ਸੈਂਕੜਾ ਅਤੇ 17 ਅਰਧ ਸੈਂਕੜੇ ਲਗਾਏ ਹਨ। ਰਿੰਕੂ ਸਿੰਘ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਆਈ.ਪੀ.ਐੱਲ 2023 ‘ਚ ਤੂਫਾਨ ਖੜ੍ਹਾ ਕਰ ਦਿੱਤਾ ਸੀ, ਜਿਸ ਕਾਰਨ ਬੀ.ਸੀ.ਸੀ.ਆਈ ਨੂੰ ਉਨ੍ਹਾਂ ਨੂੰ ਟੀਮ ਇੰਡੀਆ ‘ਚ ਮੌਕਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਤੁਹਾਨੂੰ ਦੱਸ ਦੇਈਏ ਕਿ ਰਿੰਕੂ ਸਿੰਘ ਨੇ ਆਈ.ਪੀ.ਐੱਲ 2023 ਵਿੱਚ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਇੱਕ ਆਈ.ਪੀ.ਐਲ ਮੈਚ ਦੇ ਆਖਰੀ ਓਵਰ ਵਿੱਚ ਲਗਾਤਾਰ ਪੰਜ ਛੱਕੇ ਲਗਾ ਕੇ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਈ ਸੀ। ਰਿੰਕੂ ਸਿੰਘ ਨੂੰ ਆਸਟ੍ਰੇਲੀਆ ਦੇ ਖਿਲਾਫ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਟੀਮ ਇੰਡੀਆ ‘ਚ ਮੌਕਾ ਦਿੱਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments