Google search engine
HomeHealth & Fitnessਸਰਦੀਆਂ 'ਚ ਆਪਣੇ-ਆਪ ਨੂੰ ਫਿੱਟ ਰੱਖਣ ਲਈ ਕਰੋ ਇਨ੍ਹਾਂ ਰਵਾਇਤੀ ਪਕਵਾਨਾਂ ਦਾ...

ਸਰਦੀਆਂ ‘ਚ ਆਪਣੇ-ਆਪ ਨੂੰ ਫਿੱਟ ਰੱਖਣ ਲਈ ਕਰੋ ਇਨ੍ਹਾਂ ਰਵਾਇਤੀ ਪਕਵਾਨਾਂ ਦਾ ਸੇਵਨ

ਹੈੱਲਥ ਨਿਊਜ਼ : ਸਰਦੀ ਦਾ ਮੌਸਮ (Winter Weather)  ਸ਼ੁਰੂ ਹੋ ਗਿਆ ਹੈ।ਇਸ ਮੌਸਮ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਮੌਸਮ ਵਿੱਚ ਭੋਜਨ ਦੀ ਲਾਲਸਾ ਵੱਧ ਜਾਂਦੀ ਹੈ। ਹਾਲਾਂਕਿ ਇਸ ਮੌਸਮ ‘ਚ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਦੀਆਂ ਵਿੱਚ ਆਪਣੇ ਆਪ ਨੂੰ ਫਿੱਟ ਰੱਖਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਬਦਲਾਅ ਕਰ ਸਕਦੇ ਹੋ, ਇਸ ਤੋਂ ਇਲਾਵਾ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣੇ ਵੀ ਜ਼ਰੂਰੀ ਹਨ।

ਤੁਹਾਨੂੰ ਆਪਣੀ ਸਰਦੀਆਂ ਦੀ ਖੁਰਾਕ ‘ਚ ਕੁਝ ਅਜਿਹੇ ਭੋਜਨ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ, ਜੋ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਅਤੇ ਸੁਆਦ ਨਾਲ ਭਰਪੂਰ ਹੋਣ। ਗਾਜਰ ਦੇ ਹਲਵੇ ਤੋਂ ਲੈ ਕੇ ਸਰੋਂਂ ਦਾ ਸਾਗ ਅਤੇ ਮੱਕੀ ਦੀ ਰੋਟੀ ਤੱਕ, ਇਹ ਨਾ ਸਿਰਫ਼ ਸੁਆਦੀ ਪਕਵਾਨ ਹਨ ਬਲਕਿ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਪਕਵਾਨਾਂ ਬਾਰੇ ਜੋ ਸਰਦੀਆਂ ਵਿੱਚ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੇ ਹਨ।

ਗਾਜਰ ਦਾ ਹਲਵਾ

ਲੋਕ ਸਰਦੀਆਂ ਵਿੱਚ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ‘ਚ ਮਦਦ ਕਰਦਾ ਹੈ, ਇਸ ਨੂੰ ਖਾਣ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚ ਸਕਦੇ ਹੋ। ਇਸ ਨੂੰ ਬਣਾਉਣ ਲਈ ਗਾਜਰ ਨੂੰ ਗਰਮ ਘਿਓ ‘ਚ ਭੁੰਨ ਲਓ, ਇਸ ‘ਚ ਪੀਸੀ ਹੋਈ ਚੀਨੀ ਅਤੇ ਦੁੱਧ ਪਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪਕਾਓ। ਜਦੋਂ ਇਹ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ। ਸੁੱਕੇ ਮੇਵਿਆਂ ਨਾਲ ਗਾਰਨਿਸ਼ ਕਰੋ ਅਤੇ ਆਨੰਦ ਲਓ।

ਸਰੋਂ ਦਾ ਸਾਗ

ਪੋਸ਼ਕ ਤੱਤਾਂ ਨਾਲ ਭਰਪੂਰ ਸਰ੍ਹੋਂ ਦਾ ਸਾਗ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ‘ਚ ਸਿਹਤਮੰਦ ਰਹਿਣ ਲਈ ਸਰ੍ਹੋਂ ਦੇ ਸਾਗ ਨੂੰ ਆਪਣੀ ਖੁਰਾਕ ‘ਚ ਸ਼ਾਮਿਲ ਕਰੋ। ਤੁਸੀਂ ਇਸ ‘ਚ ਬਾਥੂਆ ਮਿਲਾ ਕੇ ਸੁਆਦੀ ਸਾਗ ਬਣਾ ਸਕਦੇ ਹੋ, ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਸਰ੍ਹੋਂ ਦਾ ਸਾਗ ਖਾਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਅਤੇ ਦਿਲ ਦੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਮੇਥੀ ਦੇ ਪੱਤੇ

ਪੌਸ਼ਟਿਕ ਤੱਤਾਂ ਨਾਲ ਭਰਪੂਰ ਮੇਥੀ ਦੇ ਪੱਤੇ ਸਿਹਤ ਦਾ ਖਜ਼ਾਨਾ ਹਨ। ਸਰਦੀਆਂ ਵਿੱਚ ਇਹ ਪੱਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ। ਤੁਸੀਂ ਇਨ੍ਹਾਂ ਪੱਤੀਆਂ ਨੂੰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਮੇਥੀ ਦੇ ਪੱਤਿਆਂ ਦੀ ਵਰਤੋਂ ਪਰਾਂਠੇ ਅਤੇ ਸਬਜ਼ੀਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਤਿਲ

ਸਰਦੀਆਂ ਵਿੱਚ ਤਿਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਤਿਲ ਦੇ ਨਾਲ ਤੁਸੀਂ ਘਰ ‘ਚ ਹੀ ਸੁਆਦੀ ਲੱਡੂ ਬਣਾ ਸਕਦੇ ਹੋ, ਇਹ ਖਾਣ ‘ਚ ਵੀ ਬਹੁਤ ਸੁਆਦੀ ਹੁੰਦੇ ਹਨ।

ਪਾਲਕ

ਆਇਰਨ ਨਾਲ ਭਰਪੂਰ ,ਪਾਲਕ ਸਿਹਤ ਦਾ ਖਜ਼ਾਨਾ ਹੈ। ਸਰਦੀਆਂ ਵਿੱਚ ਇਸ ਦੀ ਵਰਤੋਂ ਕਰਕੇ ਤੁਸੀਂ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਹਰੇ ਪਾਲਕ ਦੇ ਪੱਤਿਆਂ ਦੀ ਵਰਤੋਂ ਪੁਰੀ, ਪਨੀਰ, ਸਬਜ਼ੀ ਜਾਂ ਪਰਾਠੇ ਬਣਾੳਂੁਣ ਵਿੱਚ ਕੀਤੀ ਜਾ ਸਕਦੀ ਹੈ। ਜੋ ਭੋਜਨ ਨੂੰ ਸੁਆਦੀ ਬਣਾਉਂਦੇ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments