ਲਖਨਊ : ਉੱਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਇਲਾਕੇ ‘ਚ ਬੀਤੀ ਸਵੇਰੇ ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਨਾਲ ਵਧੀਕ ਪੁਲਿਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਦੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਾਰਥਕ ਸਿੰਘ ਅਤੇ ਦੇਵਸ਼੍ਰੀ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਸਾਰਥਕ ਅਤੇ ਦੇਵਸ਼੍ਰੀ ਨੂੰ ਰਿਮਾਂਡ ‘ਤੇ ਲਵੇਗੀ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਨਾਲ ASP ਦੇ ਪੁੱਤਰ ਦੀ ਮੌਤ
ਪੁਲਿਸ ਮੁਤਾਬਕ ਲਖਨਊ ‘ਚ ਤਾਇਨਾਤ ਵਧੀਕ ਪੁਲਿਸ ਸੁਪਰਡੈਂਟ (ਏ.ਐੱਸ.ਪੀ.) ਸ਼ਵੇਤਾ ਸ਼੍ਰੀਵਾਸਤਵ ਦਾ ਪੁੱਤਰ ਨਮਿਸ਼ (10) ਜਨੇਸ਼ਵਰ ਮਿਸ਼ਰਾ ਪਾਰਕ ਨੇੜੇ ਸਕੇਟਿੰਗ ਅਭਿਆਸ ਲਈ ਗਿਆ ਸੀ, ਜਦੋਂ ਤੇਜ਼ ਰਫਤਾਰ ਵਾਹਨ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ASP ਦੇ ਬੇਟੇ ਨੂੰ SUV ਨਾਲ ਕੁਚਲਣ ਵਾਲੇ 2 ਦੋਸ਼ੀ ਗ੍ਰਿਫ਼ਤਾਰ
ਡਿਪਟੀ ਕਮਿਸ਼ਨਰ ਆਫ ਪੁਲਿਸ (ਡੀ.ਸੀ.ਪੀ.)-ਪੂਰਬੀ ਆਸ਼ੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਮਹਿੰਦਰਾ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਵਾਂ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸ੍ਰੀਵਾਸਤਵ ਨੇ ਦੱਸਿਆ ਕਿ ਬੀਤੀ ਸਵੇਰੇ 5.30 ਵਜੇ ਗੋਮਤੀਨਗਰ ਐਕਸਟੈਂਸ਼ਨ ਇਲਾਕੇ ਵਿੱਚ ਸਥਿਤ ਪੁਲੀਸ ਹੈੱਡਕੁਆਰਟਰ ਵਿੱਚ ਕੰਮ ਕਰ ਰਹੇ ਏ.ਐਸ.ਪੀ ਸ਼ਵੇਤਾ ਸ੍ਰੀਵਾਸਤਵ ਦੇ ਪੁੱਤਰ ਨਮਿਸ਼ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਸਕੇਟਿੰਗ ਦਾ ਅਭਿਆਸ ਕਰ ਰਿਹਾ ਸੀ। ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।