Health News : ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਹਰ ਕੋਈ ਤਣਾਅ ਅਤੇ ਕੰਮ ਦੇ ਦਬਾਅ ਵਿੱਚ ਘਿਿਰਆ ਹੋਇਆ ਹੈ। ਅਜਿਹੇ ‘ਚ ਆਪਣੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਹੈ।ਤਣਾਅ ਕਾਰਨ ਲੋਕ ਅਕਸਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਹਰ ਕੋਈ ਕਸਰਤ (Excercise) ਅਤੇ ਯੋਗਾ (Yoga) ਦੁਆਰਾ ਆਪਣੇ ਆਪ ਨੂੰ ਫਿੱਟ ਰੱਖ ਸਕਦਾ ਹੈ। ਇਸ ਤੋਂ ਇਲਾਵਾ ਪੌਸ਼ਟਿਕ ਆਹਾਰ ਵੀ ਸਿਹਤ ਨੂੰ ਠੀਕ ਰੱਖਦੇ ਹਨ। ਪਰ ਰੁਝੇਵਿਆਂ ਭਰੀ ਜ਼ਿੰਦਗੀ ਦੇ ਕਾਰਨ, ਕਸਰਤ ਜਾਂ ਰੁਟੀਨ ਨੂੰ ਬਣਾਈ ਰੱਖਣਾ ਥੋੜ੍ਹਾ ਮੁਸ਼ਕਲ ਜਾਂਦਾ ਹੈ.
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਰੁਟੀਨ ਵਿੱਚ ਯੋਗਾ ਜਾਂ ਕਸਰਤ ਨੂੰ ਸ਼ਾਮਲ ਨਾ ਕਰਨ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਜੋ ਲੋਕ ਕਸਰਤ ਲਈ ਸਮਾਂ ਨਹੀਂ ਕੱਢ ਪਾਉਂਦੇ ਹਨ, ਉਹ ਕੁਝ ਮਿੰਟਾਂ ਲਈ ਬੈਠ ਕੇ ਕਸਰਤ ਕਰ ਸਕਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਕਸਰਤਾਂ ਬਾਰੇ ਜੋ ਤੁਹਾਡੇ ਸਰੀਰ ਨੂੰ ਊਰਜਾ ‘ਤੇ ਤੰਦਰੁਸਤੀ ਪ੍ਰਦਾਨ ਕਰਦੀਆ ਹਨ।
10 ਮਿੰਟ ‘ਚ ਕਰੋ ਕਸਰਤ-
ਲੱਤਾਂ ਦੇ ਅਭਿਆਸ
ਸਭ ਤੋਂ ਪਹਿਲਾਂ ਆਪਣੇ ਦੋਹਾਂ ਪੈਰਾਂ ਦੀ ਅੱਡੀਆਂ ਨੂੰ ਚੁੱਕੋ ਅਤੇ ਫਿਰ ਪੈਰਾਂ ਦੀਆਂ ਉਂਗਲਾਂ ਨੂੰ ਚੁੱਕੋ ਅਤੇ ਫਿਰ ਉਨ੍ਹਾਂ ਨੂੰ ਮੋੜੋ ਅਤੇ ਘੁੰਮਾਓ। ਇਸ ਨੂੰ 5 ਤੋਂ 10 ਵਾਰ ਦੁਹਰਾਓ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਪੈਰਾਂ ‘ਚ ਕਾਫੀ ਰਾਹਤ ਮਿਲੇਗੀ। ਨਾਲ ਹੀ, ਅੱਡੀ ਅਤੇ ਪੈਰ ਦੇ ਅੰਗੂਠੇ ਵਿੱਚ ਖੂਨ ਦਾ ਪ੍ਰਵਾਹ ਸੰਤੁਲਿਤ ਹੋਵੇਗਾ।
ਇਸ ਤੋਂ ਬਾਅਦ ਕੁਰਸੀ ‘ਤੇ ਬੈਠੋ ਅਤੇ ਹੌਲੀ-ਹੌਲੀ ਆਪਣੀਆਂ ਦੋਵੇਂ ਲੱਤਾਂ ਨੂੰ ਜ਼ਮੀਨ ਤੋਂ ਲਗਭਗ ਇਕ ਫੁੱਟ ਤੱਕ ਚੁੱਕੋ। ਇਸ ਨੂੰ 10 ਵਾਰ ਦੁਹਰਾਓ। ਅਜਿਹਾ ਕਰਨ ਨਾਲ ਤੁਹਾਡੀ ਕਮਰ ਦੀਆਂ ਮਾਸਪੇਸ਼ੀਆਂ ਨੂੰ ਖਿੱਚ ਪਵੇਗੀ ਅਤੇ ਤੁਹਾਨੂੰ ਉੱਠਣ-ਬੈਠਦੇ ਸਮੇਂ ਦਰਦ ਤੋਂ ਰਾਹਤ ਮਿਲੇਗੀ।
ਇਸ ਤੋਂ ਬਾਅਦ, ਆਪਣੇ ਹੱਥਾਂ ਨੂੰ ਸਿੱਧੇ ਫੈਲਾਓ ਅਤੇ ਕੂਹਣੀਆਂ ਨੂੰ ਬਿਨਾਂ ਮੋੜੇ ਹੱਥਾਂ ਨੂੰ ਘੜੀ ਦੀ ਦਿਸ਼ਾ ਵਿੱਚ ਸਰਕਲ ਮੋਸ਼ਨ ਵਿੱਚ ਗੋਲ-ਗੋਲ ਘੁਮਾਓ। ਇਸੇ ਤਰ੍ਹਾਂ ਇਸ ਨੂੰ 10 ਵਾਰ ਦੁਹਰਾਓ। ਇਹ ਇੱਕ ਚੰਗੀ ਵਾਰਮਅੱਪ ਕਸਰਤ ਹੈ। ਇਸ ਨਾਲ ਬਾਹਾਂ ਦੀ ਚਰਬੀ ਘੱਟ ਹੋਵੇਗੀ ਅਤੇ ਲੈਪਟਾਪ ‘ਤੇ ਕੰਮ ਕਰਨ ਨਾਲ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ।
ਇਸ ਤੋਂ ਬਾਅਦ ਤੁਸੀਂ ਸਾਹ ਲੈਣ ਦੀ ਕਸਰਤ ਕਰ ਸਕਦੇ ਹੋ। ਤੁਸੀਂ ਇਸ ਨੂੰ ਇਕ ਜਗ੍ਹਾ ‘ਤੇ ਬੈਠ ਕੇ ਵੀ ਕਰ ਸਕਦੇ ਹੋ। ਇਸ ਦੇ ਲਈ ਅੱਖਾਂ ਬੰਦ ਕਰੋ ਅਤੇ ਦਸ ਤੋਂ ਵੀਹ ਵਾਰ ਅੰਦਰ ਅਤੇ ਬਾਹਰ ਵੱਲ ਨੂੰ ਲੰਬੇ ਸਾਹ ਲਓ। ਇਸ ਨਾਲ ਤੁਹਾਡੇ ਅੰਦਰ ਊਰਜਾ ਜਾਗ੍ਰਿਤ ਹੋਵੇਗੀ ਅਤੇ ਆਲਸ ਘੱਟ ਹੋਵੇਗਾ।