Home ਹੈਲਥ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਾਹੇਵੰਦ ਹਨ ਇਹ ਮੁਰੱਬੇ

ਸਰੀਰ ਨੂੰ ਤੰਦਰੁਸਤ ਰੱਖਣ ਲਈ ਲਾਹੇਵੰਦ ਹਨ ਇਹ ਮੁਰੱਬੇ

0

ਹੈਲਥ ਨਿਊਜ਼ : ਗਾਜਰ ਦਾ ਮੁਰੱਬਾ (Carrot Marmalade) ਸਿਹਤ ਲਈ ਬਹੁਤ ਲਾਭਕਾਰੀ ਹੈ। ਗਾਜਰ ਵਿਚ ਵਿਟਾਮਿਨ ਏ ਮੌਜੂਦ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਲਾਭਦਾਇਕ ਹੈ। ਇਸ ‘ਚ ਐਂਟੀਐਕਸੀਡੈਂਟ ਅਤੇ ਆਇਰਨ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਗਾਜਰ ਦਾ ਮੁਰੱਬਾ ਕੋਲੇਸਟਰੌਲ ਨੂੰ ਘੱਟ ਕਰਨ ਤੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਦਰਦ ਤੇ ਜਲਣ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

ਜੇਕਰ ਤੁਸੀ ਮੁਰੱਬਾ ਘਰ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਗਾਜਰਾਂ ਨੂੰ ਪਾਣੀ ਵਿਚ ਧੋ ਕੇ ਸਾਫ਼ ਕਰੋ। ਫਿਰ ਸਾਫ਼ ਕੀਤੀਆਂ ਗਾਜਰਾਂ ਨੂੰ ਪਾਣੀ ‘ਚ ਘੱਟੋ-ਘੱਟ 15-20 ਮਿੰਟ ਤੱਕ ਉਬਾਲੋ। ਫਿਰ ਚਾਸ਼ਣੀ ਤਿਆਰ ਕਰਨ ਲਈ ਅੱਧਾ ਲੀਟਰ ਪਾਣੀ ‘ਚ ਚੀਨੀ ਮਿਲਾ ਕੇ ਗਰਮ ਕਰੋ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਇਸ ‘ਚ ਉਬਾਲੀਆਂ ਹੋਈਆ ਗਾਜਰਾਂ ਟੁਕੜਿਆਂ ਵਿਚ ਕੱਟ ਕੇ ਚਾਸ਼ਣੀ ਵਿਚ ਪਾਉ ਅਤੇ ਮਿਲਾ ਕੇ ਥੋੜ੍ਹੀ ਦੇਰ ਗਰਮ ਕਰੋ ।

 ਬੇਲ ਦਾ ਮੁਰੱਬਾ

ਬੇਲ ਦੇ ਮੁਰੱਬਾ ਖਾਣ ਦੇ ਬਹੁਤ ਫਾਇਦੇ ਹਨ। ਇਹ ਕੈਂਸਰ, ਦਸਤ ਅਤੇ ਮੋਟਾਪਾ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਿੱਧ ਹੁੰਦਾ ਹੈ। ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਤੇ ਵਿਟਾਮਿਨ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਬੇਲ ਦੇ ਫਲ ਦਾ ਆਯੂਰਵੈਦਿਕ ਦਵਾਈਆਂ ਅਤੇ ਸਵਾਦਿਸ਼ਟ ਖ਼ੁਰਾਕ ਪਦਾਰਥ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਬੇਲ ਦਾ ਮੁਰੱਬਾ ਪਾਚਨ ‘ਚ ਸੁਧਾਰ ਕਰ ਕੇ ਵਜ਼ਨ ਘਟਾਉਣ, ਕਬਜ਼ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਹਾਰਟ ਸਟਰੋਕ ਅਤੇ ਦਿਲ ਦਾ ਦੌਰਾ ਰੋਕਣ ‘ਚ ਮਦਦ ਕਰਦਾ ਹੈ।

ਸੇਬ ਦਾ ਮੁਰੱਬਾ

ਸੇਬ ਦਾ ਮੁਰੱਬਾ ਖਾਣ ਦੇ ਬਹੁਤ ਫਾਇਦੇ ਹਨ। ਇਸ ਵਿਚ 3 ਐਂਟੀਐਕਸੀਡੈਂਟ, ਫਲੈਨੋਨੋਡਸ ਅਤੇ ਫਾਈਬਰ ਜ਼ਿਆਦਾ ਮਾਤਰਾ ‘ਚ ਹੁੰਦੇ ਹਨ। ਸੇਬ ਦਾ ਮੁਰੱਬਾ ਖਾਣ ਨਾਲ ਕੈਂਸਰ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਵਰਗੇ ਰੋਗਾਂ ਦਾ ਖ਼ਤਰਾ ਘੱਟਦਾ ਹੈ। ਇਸ ਤੋਂ ਇਲਾਵਾ ਪੇਟ ਦਰਦ, ਕਬਜ਼ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਸੇਬ ਦਾ ਮੁਰੱਬਾ ਬਣਾਉਣ ਲਈ ਸਭ ਤੋਂ ਪਹਿਲਾਂ ਸੇਬ ਨੂੰ ਪਾਣੀ ਵਿਚ ਧੋ ਕੇ ਸਾਫ਼ ਕਰੋ। ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਸੇਬ ਦੇ ਟੁਕੜਿਆਂ ਨੂੰ ਪਾਣੀ ‘ਚ ਥੋੜ੍ਹੀ ਦੇਰ ਤੱਕ ਉਬਾਲ ਲਵੋ। ਫਿਰ ਚਾਸ਼ਣੀ ਤਿਆਰ ਕਰਨ ਲਈ ਅੱਧਾ’ ਲੀਟਰ ਪਾਣੀ ‘ਚ ਅੱਧਾ ਕਿਲੋ ਖੰਡ ਮਿਲਾ ਕੇ ਗਰਮ ਕਰੋ। ਜਦ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਉਬਲੇ ਹੋਏ ਸੇਬ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਮਿਲ ਦਿਉ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਹੋਰ ਪਕਾਓ। ਇਨ੍ਹਾਂ ਲਾਭਕਾਰੀ ਮੁਰੱਬਿਆਂ ਦਾ ਸੇਵਨ ਕਰ ਕੇ ਤੁਸੀਂ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version