ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਹੋਇਆ ਭਾਰੀ ਹੰਗਾਮਾ

0
576

ਲੁਧਿਆਣਾ : ਇੱਥੋਂ ਦੇ ਰਾਹੋਂ ਰੋਡ ‘ਤੇ ਸਥਿਤ ਇਕ ਕਲੋਨੀ ਨੂੰ ਜਾਣ ਵਾਲੀ ਸੜਕ ਨੂੰ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ।

ਨਗਰ ਨਿਗਮ ਵੱਲੋਂ ਇਹ ਕਾਰਵਾਈ ਰਾਹੋਂ ਰੋਡ ’ਤੇ ਸਥਿਤ ਜੈਨ ਕਲੋਨੀ, ਭਾਗਿਆ ਹੋਮਜ਼ ਤੋਂ ਲੈ ਕੇ ਟਿੱਬਾ ਰੋਡ, ਤਾਜਪੁਰ ਰੋਡ ਵੱਲ ਹਾਈ ਟੈਂਸ਼ਨ ਤਾਰਾਂ ਹੇਠੋਂ ਲੰਘਦੀ ਸੜਕ ਨੂੰ ਖੋਲ੍ਹਣ ਦੇ ਨਾਂ ’ਤੇ ਕੀਤੀ ਗਈ ਹੈ, ਜਿਸ ਲਈ ਇਮਾਰਤੀ ਸ਼ਾਖਾ ਦੇ ਸਮੂਹ ਸਟਾਫ਼ ਨੇ ਚਾਰ ਜ਼ੋਨਾਂ ਵਿੱਚ ਭਾਰੀ ਪੁਲਿਸ ਬਲ ਦੀ ਮਦਦ ਲਈ ਗਈ।

ਇਸ ਕਾਰਵਾਈ ਦਾ ਇਲਾਕੇ ਦੇ ਲੋਕਾਂ ਨੇ ਵਿਰੋਧ ਕਰਦਿਆਂ ਨਗਰ ਨਿਗਮ ਦੀਆਂ ਬੀਐਂਡਵੀ ਗੱਡੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਮੇਨ ਰਾਹੋਂ ਰੋਡ ’ਤੇ ਧਰਨਾ ਦਿੱਤਾ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

LEAVE A REPLY

Please enter your comment!
Please enter your name here