Breaking News
Home / India / ਮੋਦੀ ਵੱਲੋਂ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰ ‘ਚ ਸਹਿਯੋਗ ਲਈ 4 ਮਹੱਤਵਪੂਰਨ ਸਮਝੌਤੇ

ਮੋਦੀ ਵੱਲੋਂ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰ ‘ਚ ਸਹਿਯੋਗ ਲਈ 4 ਮਹੱਤਵਪੂਰਨ ਸਮਝੌਤੇ

ਨਵੀਂ ਦਿੱਲੀ, 29 ਅਗਸਤ, (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਰਾਸ਼ਟਰਪਤੀ ਯੂ ਤਿਨ ਕਯਾਵ ਨਾਲ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ‘ਚ ਨਵੀਂ ਰਫਤਾਰ ਲਿਆਉਣ ਲਈ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ-ਮਿਆਂਮਾਰ ਵਿਚਾਲੇ ਨਵੀਨੀਕਰਣ ਊਰਜਾ ਅਤੇ ਢਾਂਚਾਗਤ ਵਿਕਾਸ ਦੇ ਖੇਤਰ ‘ਚ ਸਹਿਯੋਗ ਨਾਲ ਸੰਬੰਧਤ 4 ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਯਾਵ ਨਾਲ ਮੁਲਾਕਾਤ ਕੀਤੀ। ਕਯਾਵ ਨਾਲ ਬੈਠਕ ਤੋਂ ਬਾਅਦ ਇਕ ਸੰਯੁਕਤ ਪੱਤਰਕਾਰ ਸੰਮੇਲਨ ‘ਚ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਅੱਤਵਾਦ ਦੀ ਸਮੱਸਿਆ ਵਰਗੀ ਸਾਂਝੀ ਚੁਣੌਤੀ ਨਾਲ ਨਜਿੱਠਣ ਲਈ ਸਰਗਰਮ ਸਹਿਯੋਗ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਮਿਆਂਮਾਰ ਇਸ ਦੇ ਨਾਲ ਹੀ ਇਕ-ਦੂਜੇ ਦੇ ਡਿਪਲੋਮੈਟਿਕ ਹਿੱਤਾਂ ਅਤੇ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਉਣ ‘ਤੇ ਵੀ ਸਹਿਮਤ ਹੋਏ ਹਨ। ਦੱਸਣਯੋਗ ਹੈ ਕਿ ਕਯਾਵ ਚਾਰ ਦਿਨਾਂ ਦੀ ਭਾਰਤ ਯਾਤਰਾ ‘ਤੇ ਆਏ ਹੋਏ ਹਨ। ਆਂਗ ਸਾਨ ਸੂ ਚੀ ਕੀ ਦੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ 5 ਮਹੀਨੇ ਪਹਿਲਾਂ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਕਯਾਵ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਕਯਾਵ ਸ਼ਨੀਵਾਰ ਨੂੰ ਬੌਧ ਤੀਰਥ ਨਗਰੀ ਗਯਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮਹਾਬੋਧੀ ਮੰਦਰ ਅਤੇ ਮਿਆਂਮਾਰ ਦੇ ਬੌਧ ਵਿਹਾਰ ਵੀ ਗਏ। ਉਹ ਰਾਜਧਾਨੀ ਦਿੱਲੀ ਪਹੁੰਚਣ ਤੋਂ ਪਹਿਲਾਂ ਕੱਲ੍ਹ ਆਗਰਾ ਗਏ ਅਤੇ ਉਨ੍ਹਾਂ ਨੇ ਤਾਜ ਮਹਿਲਾ ਦਾ ਦੀਦਾਰ ਕੀਤਾ। ਭਾਰਤ ਲਈ ਮਿਆਂਮਾਰ ਇਕ ਮਹੱਤਵਪੂਰਨ ਗੁਆਂਢੀ ਹੈ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੀਤੇ ਹਫਤੇ ਮਿਆਂਮਾਰ ਦੀ ਆਪਣੀ ਯਾਤਰਾ ਦੌਰਾਨ ਮਿਆਂਮਾਰ ਦੀ ਲੀਡਰਸ਼ਿਪ ਨੂੰ ਦੱਸਿਆ ਕਿ ਭਾਰਤ ਉਸ ਨੂੰ ਅੱਗੇ ਵਧਣ ‘ਚ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਨੂੰ ਤਿਆਰ ਹੈ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *