Wednesday, May 8, 2024
Google search engine
Homeਹਰਿਆਣਾਭਾਜਪਾ ਅਤੇ ਜੇ.ਜੇ.ਪੀ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਛਿੜੀ...

ਭਾਜਪਾ ਅਤੇ ਜੇ.ਜੇ.ਪੀ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਛਿੜੀ ਸ਼ਬਦੀ ਜੰਗ

ਚੰਡੀਗੜ੍ਹ : ਹਰਿਆਣਾ (Haryana) ਵਿੱਚ ਭਾਜਪਾ ਅਤੇ ਜੇ.ਜੇ.ਪੀ ਦੀ ਸਾਂਝੀ ਸਰਕਾਰ ਚੱਲ ਰਹੀ ਹੈ। ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਅਕਸਰ ਮੁੱਖ ਮੰਤਰੀ (Chief Minister) ਦੇ ਅਹੁਦੇ ਨੂੰ ਲੈ ਕੇ ਸ਼ਬਦੀ ਜੰਗ ਹੁੰਦੀ ਰਹਿੰਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਦੇ ਆਗੂ ਇਸ ਮੁੱਦੇ ‘ਤੇ ਇੱਕ ਦੂਜੇ ‘ਤੇ ਵਿਅੰਗ ਕੱਸਦੇ ਦੇਖੇ ਗਏ ਹਨ। ਜੇਜੇਪੀ ਨੇਤਾਵਾਂ ਅਤੇ ਵਰਕਰਾਂ ਨੇ ਡਿਪਟੀ ਸੀ.ਐਮ ਦੁਸ਼ਯੰਤ ਨੂੰ ਸੀ.ਐਮ ਬਣਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹ ਹਰ ਰੋਜ਼ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਅਗਲਾ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹੋਵੇਗਾ। ਇਸ ਵਾਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ.ਜੇ.ਪੀ ਜਨਰਲ ਸਕੱਤਰ ਦਿਗਵਿਜੇ ਦੇ ਬਿਆਨ ’ਤੇ ਭਾਜਪਾ ਦੇ ਕੌਮੀ ਸਕੱਤਰ ਤੇ ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓ.ਪੀ ਧਨਖੜ ਨੇ ਜੇ.ਜੇ.ਪੀ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਜੇ.ਜੇ.ਪੀ ਦੇ ਕੌਮੀ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਨੇ ਮੌਜੂਦਾ ਡਿਪਟੀ ਸੀ.ਐਮ ਦੁਸ਼ਯੰਤ ਚੌਟਾਲਾ ਨੂੰ ਸੀ.ਐਮ ਬਣਾਉਣ ਦਾ ਦਾਅਵਾ ਕੀਤਾ ਹੈ।

ਇਸ ‘ਤੇ ਓ.ਪੀ ਧਨਖੜ ਨੇ ਵਿਅੰਗ ਕਰਦਿਆਂ ਕਿਹਾ ਕਿ ਕੋਈ ਕਿਸੇ ਨੂੰ ਸੁਪਨੇ ਦੇਖਣ ਤੋਂ ਨਹੀਂ ਰੋਕ ਸਕਦਾ, ਇਨ੍ਹਾਂ ਲੋਕਾਂ ਨੇ ਰਾਜਸਥਾਨ ‘ਚ ਆਪਣੀ ਤਾਕਤ ਦਿਖਾਈ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਵੀ ਲਗਾਤਾਰ ਭਾਜਪਾ ਨੂੰ ਜੇਜੇਪੀ ਨਾਲੋਂ ਗਠਜੋੜ ਤੋੜਨ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿੱਚ ਗਠਜੋੜ ਨੂੰ ਲੈ ਕੇ ਸਪੱਸ਼ਟਤਾ ਹੁੰਦੀ ਨਜ਼ਰ ਆ ਰਹੀ ਹੈ ਪਰ ਬਾਕੀ ਪਾਰਟੀਆਂ ਦੇ ਆਗੂਆਂ ਵਿੱਚ ਗਠਜੋੜ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।

ਦਿਗਵਿਜੇ ਚੌਟਾਲਾ ਨੇ ਕਿਹਾ ਕਿ ਦੁਸ਼ਯੰਤ ‘ਤੇ ਕੋਈ ਦੋਸ਼ ਨਹੀਂ ਹੈ। ਸਾਡਾ ਮਿਸ਼ਨ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਉਣਾ ਹੈ। ਲੋਕ ਸਿਖਰ ‘ਤੇ ਨਰਿੰਦਰ ਮੋਦੀ ਨੂੰ  ਅਤੇ ਹੇਠਾਂ ਦੁਸ਼ਯੰਤ ਚੌਟਾਲਾ ਨੂੰ ਦੇਖਣਾ ਚਾਹੁੰਦੇ ਹਨ। ਦੁਸ਼ਯੰਤ ਚੌਟਾਲਾ ‘ਤੇ 4.5 ਸਾਲਾਂ ‘ਚ ਇਕ ਵੀ ਦੋਸ਼ ਨਹੀਂ ਲੱਗਾ।

ਇਸ ਦੇ ਨਾਲ ਹੀ ਦੁਸ਼ਯੰਤ ਨੇ ਕਿਹਾ ਕਿ ਇਲਜ਼ਾਮ ਲਗਾਉਣ ਵਾਲਿਆਂ ਨੂੰ ਸੱਪ ਸੁੰਘ ਗਿਆ ਅਤੇ ਉਨ੍ਹਾਂ ਦੇ ਪਸੀਨੇ ਛੁੱਟ ਗਏ, ਜਦੋਂ ਮੈਂ ਉਨ੍ਹਾਂ ਨੂੰ ਘੱਟੋ-ਘੱਟ ਇੱਕ ਸਬੂਤ ਦੇਣ ਲਈ ਕਿਹਾ ਤਾਂ ਉਨ੍ਹਾਂ ਨੂੰ ਪਸੀਨਾ ਆਉਣ ਲੱਗਾ। ਉਸ ਦਿਨ ਤੋਂ ਬਾਅਦ ਲੱਗਦਾ ਹੈ ਕਿ ਇਨੈਲੋ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਸੱਪ ਸੁੰਘ ਗਿਆ ਹੈ। ਕੋਈ ਨਹੀਂ ਬੋਲ ਰਿਹਾ। ਉਹ ਇਹ ਦੱਸਣ ਦੇ ਯੋਗ ਨਹੀਂ ਹੈ ਕਿ ਅਸੀਂ ਇਸਨੂੰ ਕਿਵੇਂ ਸਾਬਤ ਕਰ ਸਕਦੇ ਹਾਂ। ਦੁਸ਼ਯੰਤ ਹਰਿਆਣੇ ਦਾ ਕੱਲ ਹੈ, ਬਾਕੀ ਸਾਰੇ ਪੈਨਸ਼ਨ ‘ਤੇ ਜਾਣਗੇ  ਦੁਸ਼ਯੰਤ ਚੌਟਾਲਾ ਹਰਿਆਣਾ ਦਾ ਕੱਲ ਹੈ। ਇਹ ਸਾਰੇ ਲੋਕ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹਨ  ਇਹ 65 ਅਤੇ 70 ਤੋਂ ਵੱਧ ਉਮਰ ਦੇ ਹਨ। ਇੱਕ ਹੋਰ ਚੋਣ, ਅਤੇ ਉਨ੍ਹਾਂ ਦੀ ਪੈਨਸ਼ਨ ਪੱਕੀ ਹੈ।

 ਇਸ ‘ਤੇ ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ਰਾਜਸਥਾਨ ‘ਚ ਉਨ੍ਹਾਂ ਦੀ ਤਾਕਤ ਦੇਖੀ ਹੈ। ਕੋਈ ਵੀ ਪਾਰਟੀ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਤੋਂ ਨਹੀਂ ਰੋਕ ਸਕਦੀ। ਤੁਸੀਂ ਜੇ.ਜੇ.ਪੀ ਦੀ ਤਾਕਤ ਨੂੰ ਜਾਣਦੇ ਹੋ, ਹਾਲ ਹੀ ਵਿੱਚ ਉਨ੍ਹਾਂ ਨੇ ਰਾਜਸਥਾਨ ਵਿੱਚ ਵੀ ਆਪਣੀ ਤਾਕਤ ਅਜ਼ਮਾਈ ਸੀ। ਜਦੋਂ ਅਸੀਂ ਮੈਦਾਨ ਵਿੱਚ ਆਵਾਂਗੇ ਅਸਲੀਅਤ ਦਾ ਪਤਾ ਉਦੋਂ ਲੱਗੇਗਾ । ਹਰਿਆਣਾ ‘ਚ ਵੀ ਆਉਣ ਵਾਲੇ ਸਮੇਂ ‘ਚ ਜਦੋਂ ਹਰ ਪਾਰਟੀ ਮੈਦਾਨ ‘ਚ ਉਤਰੇਗੀ ਤਾਂ ਉਸ ਦੀ ਸਥਿਤੀ ਅਤੇ ਸਮਰੱਥਾ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ। ਕੌਣ ਸਰਕਾਰ ਵਿੱਚ ਰਹੇਗਾ ? ਹਰ ਪਾਰਟੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ।

ਇਸ ਦੇ ਨਾਲ ਹੀ ਧਨਖੜ ਨੇ ਕਿਹਾ ਕਿ ਭਾਜਪਾ ਅਤੇ ਜੇ.ਜੇ.ਪੀ ਦਾ ਇਹ ਗਠਜੋੜ ਸਿਰਫ ਸਰਕਾਰ ਚਲਾਉਣ ਦਾ ਸੀ। ਭਵਿੱਖ ਬਾਰੇ ਕਈ ਵਾਰ ਲੋਕ ਪੁੱਛਦੇ ਹਨ ਕਿ ਅਸੀਂ ਚੋਣਾਂ ਵਿੱਚ ਇਕੱਠੇ ਰਹਾਂਗੇ ਜਾਂ ਨਹੀਂ, ਇਹ ਫ਼ੈਸਲਾ ਜਦੋਂ ਹੋਵੇਗਾ ਤਾਂ ਦੱਸਾਂਗੇ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਬਿਆਨ ਖੁਦ ਹਰਿਆਣਾ ਦੇ ਮੁੱਖ ਮੰਤਰੀ ਨੇ ਦਿੱਤਾ ਹੈ। ਭਾਜਪਾ ਆਗੂਆਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਇਸ ਗਠਜੋੜ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਜੇ.ਜੇ.ਪੀ ਇਸ ਦੇ ਉਲਟ ਗਠਜੋੜ ਵਿੱਚ ਬਣੇ ਰਹਿਣਾ ਚਾਹੁੰਦੀ ਹੈ। ਪਰ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਦੇ ਅਹੁਦੇ ਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments