ਅਮਰੀਕਾ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ (Hoshiarpur District) ਦੇ ਪਿੰਡ ਅੱਤੋਵਾਲ ਦੇ ਰਹਿਣ ਵਾਲੇ 34 ਸਾਲਾ ਗੁਰਪ੍ਰੀਤ ਸਿੰਘ ਜੱਜ ਉਰਫ ਗੋਪਾ ਦੀ ਅਮਰੀਕਾ ‘ਚ ਇਕ ਟਰੱਕ ਡਰਾਈਵਰ (Truck Driver) ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ‘ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਪਿੰਡ ‘ਚ ਸੋਗ ਦੀ ਲਹਿਰ ਹੈ।
ਨਿਰਮਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਜੱਜ ਉਰਫ਼ ਗੋਪਾ 2012 ਵਿੱਚ ਅਮਰੀਕਾ ਗਿਆ ਸੀ, ਜਿੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਗੋਪਾ ਅਜੇ ਅਣਵਿਆਹਿਆ ਸੀ। ਦੱਸਿਆ ਜਾ ਰਿਹਾ ਹੈ ਕਿ 23 ਅਪ੍ਰੈਲ ਨੂੰ ਅਮਰੀਕਾ ‘ਚ ਉਸ ਦੀ ਇਕ ਹੋਰ ਟਰੱਕ ਡਰਾਈਵਰ ਨਾਲ ਲੜਾਈ ਹੋ ਗਈ ਸੀ।
ਫਿਰ ਦੂਜੇ ਟਰੱਕ ਡਰਾਈਵਰ ਨੇ ਉਸ ਨੂੰ ਆਪਣੀ ਬੰਦੂਕ ਵਿੱਚੋਂ 6-7 ਗੋਲੀਆਂ ਮਾਰੀਆਂ। ਇਸ ਕਾਰਨ ਗੁਰਪ੍ਰੀਤ ਸਿੰਘ ਗੋਪਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਉਸ ਦੇ ਦੋਵੇਂ ਪੁੱਤਰਾਂ ਨੂੰ ਵਿਦੇਸ਼ ਭੇਜਿਆ ਸੀ।