Home ਪੰਜਾਬ ਪੰਜਾਬ ‘ਚ ਧੁੰਦ ਦਾ “ਯੈਲੋ ਅਲਰਟ” ਜਾਰੀ , ਪੜ੍ਹੋ ਤਾਜ਼ਾ ਅਪਡੇਟ

ਪੰਜਾਬ ‘ਚ ਧੁੰਦ ਦਾ “ਯੈਲੋ ਅਲਰਟ” ਜਾਰੀ , ਪੜ੍ਹੋ ਤਾਜ਼ਾ ਅਪਡੇਟ

0

ਜਲੰਧਰ: ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ਵਿੱਚ ਸ਼ੁਰੂ ਹੋਈ ਬਰਫ਼ਬਾਰੀ ਦਾ ਅਸਰ ਪੰਜਾਬ ਦੇ ਮੌਸਮ ‘ਤੇ ਪੈ ਰਿਹਾ ਹੈ। ਇਸੇ ਕਾਰਨ ਧੁੱਪ ਦੀ ਘਾਟ ਠੰਢ ਨੂੰ ਵਧਾ ਰਹੀ ਹੈ। ਬੀਤੇ ਦਿਨ ਪੰਜਾਬ ਵਿੱਚ ਤਾਪਮਾਨ 3 ਡਿਗਰੀ ਘੱਟ ਗਿਆ, ਜਦੋਂ ਕਿ ਮੌਸਮ ਵਿਭਾਗ ਨੇ 14-15 ਦਸੰਬਰ ਦੇ ਲਈ ਪੰਜਾਬ ਵਿੱਚ ਧੁੰਦ ਦਾ “ਯੈਲੋ ਅਲਰਟ” ਜਾਰੀ ਕੀਤਾ ਹੈ ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਪਹੁੰਚ ਗਿਆ, ਜੋ ਆਉਣ ਵਾਲੇ ਦਿਨਾਂ ਵਿੱਚ ਠੰਡ ਦੇ ਮੌਸਮ ਵਿੱਚ ਵਾਧੇ ਦਾ ਸੰਕੇਤ ਹੈ। ਅੰਮ੍ਰਿਤਸਰ ਵਿੱਚ 24 ਘੰਟਿਆਂ ਵਿੱਚ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨ ਦਿਨ ਭਰ ਬੱਦਲ ਅਤੇ ਸੂਰਜ ਲੁਕਣਮੀਟੀ ਖੇਡਦੇ ਰਹੇ। ਸੰਘਣੇ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ ਛੁਪਾ ਦਿੱਤਾ, ਜਿਸ ਨਾਲ ਠੰਢ ਵਧ ਗੲ, ਅਤੇ ਠੰਢੀਆਂ ਹਵਾਵਾਂ ਨੇ ਪੈਦਲ ਚੱਲਣ ਵਾਲਿਆਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ।

ਇਸ ਦੌਰਾਨ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਰਹੀ। ਮੌਸਮ ਵਿਭਾਗ ਦੇ ਅਨੁਸਾਰ, ਇਹ ਅੱਜ , 14 ਦਸੰਬਰ ਨੂੰ ਵੀ ਜਾਰੀ ਰਹੇਗਾ। ਲਾਹੌਲ-ਸਪਿਤੀ ਵਿੱਚ ਤਾਪਮਾਨ -6.2 ਡਿਗਰੀ, ਕੁਕੁਮਸੇਰੀ ਵਿੱਚ -3.5 ਡਿਗਰੀ ਅਤੇ ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version