Home Sports News ਰੈੱਸਲਿੰਗ ਜਗਤ ’ਚ ਸੋਗ ਦੀ ਲਹਿਰ, WWE ਦੇ ਮਸ਼ਹੂਰ ਆਸਟ੍ਰੇਲੀਆਈ ਰੈੱਸਲਰ ਜਰਮੇਨ...

ਰੈੱਸਲਿੰਗ ਜਗਤ ’ਚ ਸੋਗ ਦੀ ਲਹਿਰ, WWE ਦੇ ਮਸ਼ਹੂਰ ਆਸਟ੍ਰੇਲੀਆਈ ਰੈੱਸਲਰ ਜਰਮੇਨ ਹੇਲੀ ਦਾ ਹੋਇਆ ਦੇਹਾਂਤ

0

ਆਸਟ੍ਰੇਲੀਆ : ਰੈੱਸਲਿੰਗ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। WWE ਦੇ ਮਸ਼ਹੂਰ ਆਸਟ੍ਰੇਲੀਆਈ ਰੈੱਸਲਰ ਜਰਮੇਨ ਹੇਲੀ, ਜੋ ਰਿੰਗ ਵਿੱਚ ਬ੍ਰੌਨਸਨ ਰੀਡ ਦੇ ਨਾਂ ਨਾਲ ਜਾਣੇ ਜਾਂਦੇ ਸਨ, ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਦੇ ਮੁਤਾਬਕ ਉਨ੍ਹਾਂ ਨੇ 38 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਰੈੱਸਲਿੰਗ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

ਦਿੱਤੀ ਗਈ ਜਾਣਕਾਰੀ ਅਨੁਸਾਰ, ਬੀਤੇ ਦਿਨ ਉਨ੍ਹਾਂ ਦਾ ਦੇਹਾਂਤ ਹੋਇਆ। WWE ਵੱਲੋਂ ਸੋਸ਼ਲ ਮੀਡੀਆ ‘ਤੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਡਾਕਟਰੀ ਪੇਚੀਦਗੀਆਂ ਕਾਰਨ ਉਨ੍ਹਾਂ ਦੀ ਮੌਤ ਹੋਈ।

ਆਸਟ੍ਰੇਲੀਆ ਨਾਲ ਸਬੰਧਤ ਬ੍ਰੌਨਸਨ ਰੀਡ ਨੇ ਆਪਣੀ ਰੈੱਸਲਿੰਗ ਪ੍ਰਤਿਭਾ ਨਾਲ WWE ਵਿੱਚ ਖ਼ਾਸ ਪਛਾਣ ਬਣਾਈ ਸੀ। ਉਨ੍ਹਾਂ ਨੂੰ ਕਈ ਵੱਡੇ ਮੁਕਾਬਲਿਆਂ ਅਤੇ ਮੁੱਖ ਰੋਸਟਰ ਦੇ ਪ੍ਰਦਰਸ਼ਨਾਂ ਵਿੱਚ ਦੇਖਿਆ ਗਿਆ ਸੀ। ਰਿੰਗ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਕਾਰਨ ਉਨ੍ਹਾਂ ਦੇ ਕਾਫ਼ੀ ਪ੍ਰਸ਼ੰਸਕ ਸਨ।

ਬ੍ਰੌਨਸਨ ਰੀਡ ਆਪਣੇ ਪਿੱਛੇ ਪਤਨੀ ਪੇਜ ਅਤੇ ਛੋਟੀ ਧੀ ਦੇਜਾ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਪਰਿਵਾਰ, ਪ੍ਰਸ਼ੰਸਕਾਂ ਅਤੇ ਰੈੱਸਲਿੰਗ ਜਗਤ ਨਾਲ ਜੁੜੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version