Monday, August 10, 2026
Google search engine
Homeਪੰਜਾਬਪੰਜਾਬ ਤੇ ਚੰਡੀਗੜ੍ਹ ‘ਚ ਵੋਟਰ ਤਸਦੀਕ ਮੁਹਿੰਮ ਸ਼ੁਰੂ: ਬੀ.ਐਲ.ਓ ਘਰ-ਘਰ ਜਾ ਕੇ...

ਪੰਜਾਬ ਤੇ ਚੰਡੀਗੜ੍ਹ ‘ਚ ਵੋਟਰ ਤਸਦੀਕ ਮੁਹਿੰਮ ਸ਼ੁਰੂ: ਬੀ.ਐਲ.ਓ ਘਰ-ਘਰ ਜਾ ਕੇ ਕਰਨਗੇ ਜਾਂਚ

ਚੰਡੀਗੜ੍ਹ: ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ 15 ਜੂਨ ਤੋਂ ਵਿਸ਼ੇਸ਼ ਤੀਬਰ ਸੋਧ (Special Intensive Revision-SIR) ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮਕਸਦ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਅਪਡੇਟ ਕਰਨਾ ਅਤੇ ਜਾਲਸਾਜ਼ੀ ਜਾਂ ਗਲਤ ਐਂਟਰੀਆਂ ਨੂੰ ਹਟਾਉਣਾ ਹੈ। ਪੰਜਾਬ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਚੋਣ ਕਮਿਸ਼ਨ ਵੱਲੋਂ ਹੁਣ ਤੋਂ ਹੀ ਵੋਟਰ ਡਾਟਾ ਨੂੰ ਸਹੀ ਬਣਾਉਣ ਲਈ ਵੱਡੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵੇਲੇ ਪੰਜਾਬ ਵਿੱਚ ਲਗਭਗ 2.14 ਕਰੋੜ ਰਜਿਸਟਰਡ ਵੋਟਰ ਹਨ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ, ਇਸ ਮੁਹਿੰਮ ਦੌਰਾਨ ਬੂਥ ਲੈਵਲ ਅਫ਼ਸਰ (BLOs) ਘਰ-ਘਰ ਜਾ ਕੇ ਵੋਟਰਾਂ ਦੀ ਪਛਾਣ ਅਤੇ ਪਤੇ ਦੀ ਤਸਦੀਕ ਕਰਨਗੇ। ਇਸ ਦੌਰਾਨ ਵੋਟਰਾਂ ਨੂੰ ਆਪਣੀ ਪਛਾਣ ਨਾਲ ਸੰਬੰਧਿਤ ਜ਼ਰੂਰੀ ਦਸਤਾਵੇਜ਼ ਵੀ ਦਿਖਾਉਣੇ ਪੈ ਸਕਦੇ ਹਨ। ਜੇ ਕਿਸੇ ਵੋਟਰ ਦੀ ਜਾਣਕਾਰੀ ਗਲਤ ਜਾਂ ਅਧੂਰੀ ਮਿਲਦੀ ਹੈ ਤਾਂ ਉਸਨੂੰ ਠੀਕ ਕਰਨ ਲਈ ਸਮਾਂ ਦਿੱਤਾ ਜਾਵੇਗਾ।

BLO ਹਰ ਇਲਾਕੇ ਵਿੱਚ ਜਾ ਕੇ ਵੋਟਰਾਂ ਦੀ ਮੌਜੂਦਗੀ ਅਤੇ ਪਤੇ ਦੀ ਪੁਸ਼ਟੀ ਕਰਨਗੇ। ਵੋਟਰ ਆਈਡੀ ਕਾਰਡ, ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਸਕਦੀ ਹੈ। 18 ਸਾਲ ਪੂਰੇ ਕਰ ਚੁੱਕੇ ਨੌਜਵਾਨ ਇਸ ਮੁਹਿੰਮ ਦੌਰਾਨ ਨਵੇਂ ਵੋਟਰ ਵਜੋਂ ਰਜਿਸਟਰ ਹੋ ਸਕਣਗੇ।ਜੋ ਲੋਕ ਇਲਾਕਾ ਛੱਡ ਚੁੱਕੇ ਹਨ ਜਾਂ ਮਰ ਚੁੱਕੇ ਹਨ, ਉਨ੍ਹਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏ ਜਾਣਗੇ। ਜੇ ਕਿਸੇ ਵੋਟਰ ਦੇ ਨਾਮ, ਉਮਰ ਜਾਂ ਪਤੇ ਵਿੱਚ ਗਲਤੀ ਹੈ ਤਾਂ ਉਹ ਇਸ ਦੌਰਾਨ ਸੋਧ ਕਰਵਾ ਸਕਦਾ ਹੈ। ਸਾਰੀ ਜਾਂਚ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਨਵੀਂ ਅਤੇ ਅਪਡੇਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।

ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ BLOs ਨਾਲ ਸਹਿਯੋਗ ਕਰਨ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਆਉਣ ਵਾਲੀਆਂ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾ ਸਕਣ।

RELATED ARTICLES
- Advertisment -
Google search engine
Google search engine
Google search engine

Most Popular

Recent Comments