ਦੋ ਕੈਦੀਆਂ ਨੇ ਮਿਲ ਕੇ ਲਾਕਅੱਪ ‘ਚ ਅਰਮਾਨ ਨਾਮ ਦੇ ਕੈਦੀ ਦੀ ਹੱਤਿਆ ,ਮਚੀ ਹਲਚਲ

0
157

ਨਵੀਂ ਦਿੱਲੀ : ਦਿੱਲੀ ਦੇ ਸਾਕੇਤ ਕੋਰਟ ਦੇ ਅੰਦਰ ਲਾਕਅੱਪ ਵਿੱਚ ਅਰਮਾਨ ਨਾਮ ਦੇ ਕੈਦੀ ਦੇ ਕਤਲ ਨੇ ਹਲਚਲ ਮਚਾ ਦਿੱਤੀ। ਮ੍ਰਿਤਕ ਕੈਦੀ ਅਰਮਾਨ ਨੂੰ ਇੱਥੇ ਸੁਣਵਾਈ ਲਈ ਲਿਆਂਦਾ ਗਿਆ ਸੀ । ਜਿੱਥੇ ਦੋ ਹੋਰ ਕੈਦੀਆਂ ਨੇ ਮਿਲ ਕੇ ਉਸਦੀ ਹੱਤਿਆ ਕਰ ਦਿੱਤੀ।

ਅਰਮਾਨ ਨੂੰ ਮਾਰਨ ਵਾਲੇ ਦੋਵੇਂ ਕੈਦੀ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਸਨ ਅਤੇ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਲਈ ਸਾਕੇਤ ਕੋਰਟ ਲਿਆਂਦਾ ਗਿਆ ਸੀ । ਅਮਨ ਨਾਮ ਦੇ ਕੈਦੀ ਦੀ ਹੱਤਿਆ ਲਾਕਅੱਪ ਦੇ ਅੰਦਰ ਕਰ ਦਿੱਤੀ ਗਈ । ਜਾਂਚ ਦੌਰਾਨ, ਪੁਲਿਸ ਨੇ ਪਾਇਆ ਕਿ ਹੋਰ ਸਹਿ-ਕੈਦੀਆਂ ਨੇ ਉਸਨੂੰ ਕਤਲ ਦਾ ਸ਼ਿਕਾਰ ਬਣਾਇਆ। ਸਾਕੇਤ ਕੋਰਟ ਵਿੱਚ ਇਹ ਕਤਲ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਖਾਸ ਕਰਕੇ ਜਦੋਂ ਇਹ ਨਿਆਂਇਕ ਕੰਪਲੈਕਸ ਦੇ ਅੰਦਰ ਹੋਇਆ ਹੈ।

LEAVE A REPLY

Please enter your comment!
Please enter your name here