ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਦੋ ਕੁੜੀਆਂ ਤੇ ਪਿਤਾ ਦੀ ਹੋਈ ਮੌਤ

0
119

ਟਾਂਡਾ ਉੜਮੁੜ : ਪਿਛਲੇ ਇਕ-ਦੋ ਦਿਨਾਂ ਤੋਂ ਟਾਂਡਾ ਇਲਾਕੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਟਾਂਡਾ ਦੇ ਪਿੰਡ ਅਹੀਆਪੁਰ ਵਿੱਚ ਇਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਦੋ ਕੁੜੀਆਂ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਪਰਿਵਾਰ ਦੀਆਂ ਦੋ ਹੋਰ ਧੀਆਂ ਅਤੇ ਉਨ੍ਹਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ, ਇਹ ਹਾਦਸਾ ਅੱਜ ਸਵੇਰੇ ਉਦੋਂ ਵਾਪਰਿਆ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਕੱਚੇ ਘਰ ਦੀ ਛੱਤ ਹੇਠਾਂ ਸੌਂ ਰਹੇ ਸਨ। ਅਚਾਨਕ ਤੇਜ਼ ਮੀਂਹ ਕਾਰਨ ਕਮਜ਼ੋਰ ਛੱਤ ਡਿੱਗ ਗਈ। ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਮਲਬੇ ਹੇਠ ਦੱਬੇ ਹੋਰ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਟਾਂਡਾ ਦੇ ਰੇਖੀ ਹਰਬੰਸ ਹਸਪਤਾਲ ਵਿੱਚ ਦਾਖਲ ਕਰਵਾਇਆ।

LEAVE A REPLY

Please enter your comment!
Please enter your name here