HomeRajasthanਰਾਜਸਥਾਨ ਦੇ ਚਿਤੌੜਗੜ੍ਹ-ਕੋਟਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਮਜ਼ਦੂਰਾਂ ਦੀ...

ਰਾਜਸਥਾਨ ਦੇ ਚਿਤੌੜਗੜ੍ਹ-ਕੋਟਾ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ

ਜੈਪੁਰ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ 27 ‘ਤੇ ਬਣ ਰਹੇ ਇੱਕ ਓਵਰਬ੍ਰਿਜ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਪਾਣੀ ਦੇ ਟੈਂਕਰ ਨਾਲ ਟਕਰਾ ਗਈ ਅਤੇ 15 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ। ਪੁਲਿਸ ਨੇ ਅੱਜ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।

ਇਹ ਹਾਦਸਾ ਬੀਤੇ ਦਿਨ ਚਿਤੌੜਗੜ੍ਹ-ਕੋਟਾ ਹਾਈਵੇਅ ‘ਤੇ ਮੇਨਲ ਨੇੜੇ ਵਾਪਰਿਆ। ਬੇਗਨ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅੰਕਿਤ ਕੁਡੀ ਨੇ ਦੱਸਿਆ ਕਿ ਮੇਨਲ ਜੋਗਨੀਆ ਮਾਤਾ ਸੜਕ ‘ਤੇ ਇੱਕ ਓਵਰਬ੍ਰਿਜ ਦੇ ਨਿਰਮਾਣ ਲਈ ਇੱਕ ਟੋਆ ਪੁੱਟਿਆ ਜਾ ਰਿਹਾ ਸੀ, ਅਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉੱਥੇ ਸੱਤ ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਚਿਤੌੜਗੜ੍ਹ ਤੋਂ ਕੋਟਾ ਵੱਲੋਂ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਹਾਈਵੇਅ ‘ਤੇ ਨਿਰਮਾਣ ਕੰਮ ਦੇ ਲਈ ਖੜੇ ਪਾਣੀ ਦੇ ਟੈਕਰ ਨਾਲ ਜਾ ਟਕਰਾਈ, ਫਿਰ ਖੱਡੇ ਵਿੱਚ ਜਾ ਡਿੱਗੀ ਅਤੇ ਇਹ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਦੇ ਉੱਪਰ ਆ ਡਿੱਗੀ।

ਮ੍ਰਿਤਕਾਂ ਦੀ ਪਛਾਣ ਭੀਲਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਬਿਹਾਰੀ (45), ਮੰਡਲਗੜ੍ਹ ਦੀ ਰਹਿਣ ਵਾਲੀ ਸਾਵਤਾ (50) ਅਤੇ ਗੈਂਗਰਡ ਦੀ ਰਹਿਣ ਵਾਲੀ ਪ੍ਰੇਮ ਬਾਈ (40) ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਚਾਰ ਮਜ਼ਦੂਰ ਅਤੇ ਕਾਰ ਵਿੱਚ ਸਵਾਰ ਛੇ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਭੀਲਵਾੜਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਵਾਹਨਾਂ ਦੇ ਡਰਾਈਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments