Home National ਕਾਂਗੜਾ ਜ਼ਿਲ੍ਹੇ ’ਚ ਸਥਿਤ ਮਸ਼ਹੂਰ ਬੀਰ-ਬਿਲਿੰਗ ਪੈਰਾਗਲਾਈਡਿੰਗ ਸਾਈਟ ’ਤੇ ਵਾਪਰਿਆ ਦਰਦਨਾਕ ਹਾਦਸਾ

ਕਾਂਗੜਾ ਜ਼ਿਲ੍ਹੇ ’ਚ ਸਥਿਤ ਮਸ਼ਹੂਰ ਬੀਰ-ਬਿਲਿੰਗ ਪੈਰਾਗਲਾਈਡਿੰਗ ਸਾਈਟ ’ਤੇ ਵਾਪਰਿਆ ਦਰਦਨਾਕ ਹਾਦਸਾ

0

ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਮਸ਼ਹੂਰ ਬੀਰ-ਬਿਲਿੰਗ ਪੈਰਾਗਲਾਈਡਿੰਗ ਸਾਈਟ ’ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਟੈਂਡਮ ਪੈਰਾਗਲਾਈਡਿੰਗ ਦੌਰਾਨ ਗਲਾਈਡਰ ਹੇਠਾਂ ਡਿੱਗਣ ਕਾਰਨ ਨੋਇਡਾ ਦੇ ਰਹਿਣ ਵਾਲੇ 26 ਸਾਲਾ ਸੈਲਾਨੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸੈਰ-ਸਪਾਟੇ ਲਈ ਮਸ਼ਹੂਰ ਇਸ ਥਾਂ ’ਤੇ ਪੈਰਾਗਲਾਈਡਿੰਗ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਹੋ ਗਏ ਹਨ। ਮ੍ਰਿਤਕ ਦੀ ਪਛਾਣ ਸ਼ੁਭਮ ਡੋਬਲਿਆਲ ਵਜੋਂ ਹੋਈ ਹੈ। ਉਹ ਆਪਣੀ ਭੈਣ ਅਤੇ ਚਚੇਰੇ ਭਰਾਵਾਂ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਆਇਆ ਹੋਇਆ ਸੀ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਵਾਪਰਿਆ। ਸ਼ੁਭਮ ਸਥਾਨਕ ਪਾਇਲਟ ਵਿਨੇ ਕੁਮਾਰ ਨਾਲ ਬਿਲਿੰਗ ਤੋਂ ਟੈਂਡਮ ਪੈਰਾਗਲਾਈਡਿੰਗ ਉਡਾਣ ’ਤੇ ਗਿਆ ਸੀ। ਉਡਾਣ ਭਰਨ ਤੋਂ ਕਰੀਬ ਛੇ ਮਿੰਟ ਬਾਅਦ ਪੈਰਾਗਲਾਈਡਰ ਨਾਲ ਹਾਦਸਾ ਵਾਪਰ ਗਿਆ।

ਅਧਿਕਾਰੀਆਂ ਮੁਤਾਬਕ ਪਾਇਲਟ ਵਿਨੇ ਕੁਮਾਰ ਸੁਰੱਖਿਅਤ ਲੈਂਡਿੰਗ ਕਰਨ ਵਿੱਚ ਕਾਮਯਾਬ ਰਿਹਾ, ਪਰ ਸ਼ੁਭਮ ਕਥਿਤ ਤੌਰ ’ਤੇ ਪੈਰਾਗਲਾਈਡਰ ਤੋਂ ਹੇਠਾਂ ਡਿੱਗ ਗਿਆ। ਉਹ ਨਿਰਧਾਰਤ ਲੈਂਡਿੰਗ ਸਾਈਟ ਦੇ ਨੇੜੇ ਸੰਘਣੇ ਜੰਗਲ ਵਾਲੇ ਇਲਾਕੇ ਵਿੱਚ ਜਾ ਡਿੱਗਿਆ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਨੇਰਾ ਹੋਣ ਦੇ ਬਾਵਜੂਦ ਬਚਾਅ ਟੀਮਾਂ ਨੇ ਦੇਰ ਸ਼ਾਮ ਤੱਕ ਤਲਾਸ਼ ਜਾਰੀ ਰੱਖੀ ਅਤੇ ਆਖ਼ਰਕਾਰ ਸ਼ੁਭਮ ਦੀ ਲਾਸ਼ ਬਰਾਮਦ ਕਰ ਲਈ। ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

NO COMMENTS

LEAVE A REPLY

Please enter your comment!
Please enter your name here

Exit mobile version