Home ਸੰਸਾਰ ਲਾਸ ਏਂਜਲਸ ’ਚ ਵਾਪਰਿਆ ਦਰਦਨਾਕ ਹਾਦਸਾ ,20 ਤੋਂ ਵੱਧ ਲੋਕ ਜ਼ਖਮੀ

ਲਾਸ ਏਂਜਲਸ ’ਚ ਵਾਪਰਿਆ ਦਰਦਨਾਕ ਹਾਦਸਾ ,20 ਤੋਂ ਵੱਧ ਲੋਕ ਜ਼ਖਮੀ

0

ਲਾਸ ਏਂਜਲਸ: ਲਾਸ ਏਂਜਲਿਸ ਵਿੱਚ ਭੀੜ ਵਿਚਕਾਰ ਇੱਕ ਬੇਕਾਬੂ ਵਾਹਨ ਧੱਕਾ ਮਾਰਦਾ ਹੋਇਆ, 20 ਤੋਂ ਵੱਧ ਲੋਕਾਂ ਨੂੰ ਰੌਂਦਿਆ; ਇਹ ਦਰਦਨਾਕ ਹਾਦਸਾ ਬੀਤੇ ਦਿਨ ਵਾਪਰਿਆ। ਜਿਸ ਨਾਲ 20 ਤੋਂ ਵੱਧ ਲੋਕ ਕੁਚਲ ਗਏ। ਇੱਥੇ ਇੱਕ ਬੇਕਾਬੂ ਵਾਹਨ ਭੀੜ ਦੇ ਵਿਚਕਾਰ ਵੜ ਗਿਆ। ਇਸ ਹਾਦਸੇ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ, ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਅਚਾਨਕ ਭੀੜ ਵਿੱਚ ਵੜ ਗਿਆ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਵਿੱਚ 8 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਾਜ਼ਿਸ਼ ਜਾਂ ਹਾਦਸਾ?

ਇਹ ਘਟਨਾ ਪੂਰਬੀ ਹਾਲੀਵੁੱਡ ਖੇਤਰ ਦੇ ਸਾਂਤਾ ਮੋਨਿਕਾ ਬੁਲੇਵਾਰਡ ‘ਤੇ ਵਾਪਰੀ। ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਹਾਦਸਾ ਸੀ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੌਕੇ ਨੂੰ ਘੇਰ ਲਿਆ ਗਿਆ ਹੈ। ਪੀੜਤਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਕਈ ਐਂਬੂਲੈਂਸਾਂ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ ਹਨ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version