ਮੇਖ : ਅੱਜ ਦਾ ਦਿਨ ਸ਼ੁਭ ਲਾਭ ਵਿੱਚ ਵਾਧਾ ਕਰਨ ਵਾਲਾ ਰਹੇਗਾ। ਤੁਹਾਨੂੰ ਅੱਜ ਕਿਸਮਤ ਆਰਥਿਕ ਲਾਭ ਦਿਵਾਏਗੀ। ਅੱਜ ਅਧਿਕਾਰੀਆਂ ਅਤੇ ਘਰ ਦੇ ਵੱਡਿਆਂ ਤੋਂ ਲਾਭ ਅਤੇ ਸਤਿਕਾਰ ਪ੍ਰਾਪਤ ਕਰੋਗੇ। ਤੁਸੀਂ ਅੱਜ ਪਰਿਵਾਰ ਦੇ ਨਾਲ ਮਨੋਰੰਜਕ ਸਮਾਂ ਬਿਤਾਓਗੇ। ਧਰਮ ਕਰਮ ਦੇ ਕੰਮ ਵਿੱਚ ਅੱਜ ਤੁਸੀਂ ਜੀਵਨਸਾਥੀ ਦੇ ਨਾਲ ਹਿੱਸਾ ਲੈ ਸਕਦੇ ਹੋ। ਗੁਆਂਢੀਆਂ ਤੋਂ ਤੁਹਾਨੂੰ ਅੱਜ ਸਹਿਯੋਗ ਮਿਲੇਗਾ। ਪਰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਗੁੱਸੇ ਅਤੇ ਜ਼ੁਬਾਨ ‘ਤੇ ਕੰਟਰੋਲ ਰੱਖੋ। ਔਲਾਦ ਵੱਲੋਂ ਤੁਹਾਨੂੰ ਸੁੱਖ ਅਤੇ ਸਹਿਯੋਗ ਮਿਲੇਗਾ। ਬੱਚਿਆਂ ਦੇ ਨਾਲ ਤੁਸੀਂ ਮਨੋਰੰਜਕ ਸਮਾਂ ਬਿਤਾਓਗੇ। ਤੁਹਾਨੂੰ ਅੱਜ ਘਰ ਦੇ ਵੱਡਿਆਂ ਦਾ ਆਸ਼ੀਰਵਾਦ ਅਤੇ ਸਹਿਯੋਗ ਮਿਲੇਗਾ। ਆਪਣੀ ਸਿਹਤ ਦਾ ਧਿਆਨ ਰੱਖੋ। ਸ਼ੁੱਭ ਰੰਗ- ਨੀਲਾ , ਸ਼ੁੱਭ ਨੰਬਰ- 8
ਬ੍ਰਿਸ਼ਭ : ਅੱਜ ਦਿਨ ਸਵੇਰ ਤੋਂ ਹੀ ਵਿਅਸਤ ਰਹੇਗਾ। ਪਰ ਸ਼ਾਮ ਤੱਕ ਮਾਨਸਿਕ ਅਤੇ ਸਰੀਰਕ ਮਿਹਨਤ ਤੋਂ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਕਾਫੀ ਭੱਜਣਾ-ਦੌੜਨਾ ਪਵੇਗਾ, ਪਰ ਇਸ ਵਿੱਚ ਤੁਹਾਨੂੰ ਖੁਸ਼ੀ ਵੀ ਹੋਵੇਗੀ। ਅੱਜ ਤੁਹਾਨੂੰ ਆਪਣੀ ਫ਼ੈਸਲਾ ਲੈਣ ਦੀ ਯੋਗਤਾ ਦਾ ਲਾਭ ਮਿਲ ਸਕਦਾ ਹੈ। ਤੁਹਾਡੇ ਕੁਝ ਰੁਕੇ ਹੋਏ ਕੰਮ ਪੂਰੇ ਹੋਣਗੇ। ਆਰਥਿਕ ਮਾਮਲਿਆਂ ਵਿੱਚ ਅੱਜ ਤੁਹਾਡੇ ਯਤਨ ਸਫਲ ਹੋਣਗੇ। ਤੁਸੀਂ ਅੱਜ ਬੱਚਿਆਂ ਲਈ ਕੁਝ ਖਰੀਦਾਰੀ ਕਰ ਸਕਦੇ ਹੋ। ਸ਼ਾਮ ਦੇ ਸਮੇਂ ਤੁਸੀਂ ਕਿਸੇ ਸ਼ੁਭ ਸਮਾਰੋਹ ਵਿੱਚ ਭਾਗ ਲੈ ਸਕਦੇ ਹੋ। ਤੁਹਾਨੂੰ ਅੱਜ ਸੁਆਦੀ ਭੋਜਨ ਦਾ ਆਨੰਦ ਮਿਲਣ ਵਾਲਾ ਹੈ। ਪਰਿਵਾਰ ਵਿੱਚ ਰਿਸ਼ਤੇ ਚੰਗੇ ਰਹਿਣਗੇ। ਦੋਸਤਾਂ ਨੂੰ ਮਿਲ ਕੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਸ਼ੁੱਭ ਰੰਗ – ਕਰੀਮ, ਸ਼ੁੱਭ ਨੰਬਰ- 7
ਮਿਥੁਨ : ਅੱਜ ਦਾ ਦਿਨ ਸ਼ੁਭ ਰਹੇਗਾ। ਤੁਹਾਨੂੰ ਅੱਜ ਇੱਕੋ ਸਮੇਂ ਕਈ ਖੇਤਰਾਂ ਵਿੱਚ ਕੰਮ ਕਰਨਾ ਪਵੇਗਾ। ਜਿਹੜੇ ਜਾਤਕ ਬੀਮਾਰ ਚੱਲ ਰਹੇ ਹਨ ਉਨ੍ਹਾਂ ਦੀ ਸਿਹਤ ਵਿੱਚ ਅੱਜ ਸੁਧਾਰ ਹੋਵੇਗਾ। ਤੁਹਾਨੂੰ ਅੱਜ ਆਰਥਿਕ ਲਾਭ ਵੀ ਮਿਲੇਗਾ। ਤੁਹਾਨੂੰ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਅੱਜ ਸ਼ੁਭਕਾਮਨਾਵਾਂ ਅਤੇ ਵਧਾਈਆਂ ਮਿਲਣ ਦੀ ਸੰਭਾਵਨਾ ਹੈ। ਸ਼ਾਮ ਦਾ ਸਮਾਂ ਤੁਹਾਡਾ ਉਤਸ਼ਾਹ ਵਿੱਚ ਬੀਤੇਗਾ। ਤੁਹਾਡੀ ਮਿਹਨਤ ਸਫਲ ਹੋਵੇਗੀ। ਤੁਸੀਂ ਮਨਪਸੰਦ ਭੋਜਨ ਦਾ ਆਨੰਦ ਮਾਣੋਗੇ। ਤੁਹਾਨੂੰ ਅੱਜ ਧਰਮ-ਕਰਮ ਦੇ ਕੰਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਔਲਾਦ ਵੱਲੋਂ ਅੱਜ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲੇਗਾ। ਅੱਜ ਤੁਹਾਨੂੰ ਸਹੁਰਿਆਂ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਸ਼ੁੱਭ ਰੰਗ – ਹਰਾ , ਸ਼ੁੱਭ ਨੰਬਰ – 5
ਕਰਕ : ਅੱਜ ਦਾ ਦਿਨ ਕਾਰੋਬਾਰ ਵਿੱਚ ਲਾਭ ਦਿਵਾਉਣ ਵਾਲਾ ਰਹੇਗਾ। ਤੁਸੀਂ ਅੱਜ ਘਰ ਦੇ ਕੰਮ ਵਿੱਚ ਜੀਵਨ ਸਾਥੀ ਦੀ ਮਦਦ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਬਣੇਗਾ। ਤੁਹਾਨੂੰ ਅੱਜ ਆਰਥਿਕ ਲਾਭ ਦਾ ਮੌਕਾ ਮਿਲੇਗਾ। ਔਲਾਦ ਤੋਂ ਤੁਸੀਂ ਸਹਿਯੋਗ ਪਾਓਗੇ। ਤੁਹਾਡੇ ਘਰ ਅੱਜ ਮਿੱਤਰਾਂ ਅਤੇ ਗੁਆਂਢੀਆਂ ਦਾ ਆਗਮਨ ਹੋਵੇਗਾ। ਚਹਿਲ-ਪਹਿਲ ਬਣੀ ਰਹੇਗੀ। ਵਿਰੋਧੀ ਅਤੇ ਦੁਸ਼ਮਣ ਅੱਜ ਸ਼ਾਂਤ ਰਹਿਣਗੇ। ਤੁਸੀਂ ਅੱਜ ਆਪਣੇ ਮਾਣ-ਸਨਮਾਨ ਅਤੇ ਦਿਖਾਵੇ ਦੇ ਪਿੱਛੇ ਧਨ ਖਰਚ ਕਰ ਸਕਦੇ ਹੋ। ਬੋਲੀ ਉੱਤੇ ਕੰਟਰੋਲ ਰੱਖੋਗੇ ਤਾਂ ਬਿਹਤਰ ਹੋਵੇਗਾ। ਤੁਹਾਨੂੰ ਅੱਜ ਮਾਸਾਹਾਰੀ ਭੋਜਨ ਅਤੇ ਜੂਏ ਤੋਂ ਬਚਣਾ ਚਾਹੀਦਾ ਹੈ, ਨੁਕਸਾਨ ਹੋ ਸਕਦਾ ਹੈ। ਸ਼ੁੱਭ ਰੰਗ – ਲਾਲ, ਸ਼ੁੱਭ ਨੰਬਰ- 9
ਸਿੰਘ : ਅੱਜ ਦਾ ਦਿਨ ਸ਼ੁਭ ਰਹੇਗਾ। ਸਹੁਰੇ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਤੁਹਾਡੇ ਰਿਸ਼ਤੇ ਬਿਹਤਰ ਹੋਣਗੇ। ਦੂਰ ਰਹਿਣ ਵਾਲੇ ਸਾਕ-ਸੰਬੰਧੀਆਂ ਨਾਲ ਅੱਜ ਗੱਲ ਕਰਕੇ ਖੁਸ਼ੀ ਮਿਲੇਗੀ। ਤੁਹਾਡੇ ਦੁਸ਼ਮਣ ਵੀ ਅੱਜ ਤੁਹਾਨੂੰ ਵਧਾਈ ਦੇ ਸਕਦੇ ਹਨ। ਵਿਆਹੁਤਾ ਜੀਵਨ ਵਿੱਚ ਪਿਆਰ ਅਤੇ ਤਾਲਮੇਲ ਬਣਿਆ ਰਹੇਗਾ। ਰਾਜਨੀਤਿਕ ਸੰਪਰਕ ਦਾ ਫਾਇਦਾ ਮਿਲੇਗਾ। ਸਮਾਜਿਕ ਖੇਤਰ ਵਿੱਚ ਅੱਜ ਤੁਹਾਡੀ ਇੱਜ਼ਤ ਵਧੇਗੀ। ਲਵ ਲਾਈਫ ਵਿੱਚ ਪਿਆਰ ਅਤੇ ਆਨੰਦ ਬਣਿਆ ਰਹੇਗਾ। ਪਰ ਤੁਹਾਨੂੰ ਅੱਜ ਪਟਾਕਿਆਂ ਅਤੇ ਬਿਜਲੀ ਦੇ ਉਪਕਰਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਜੀਵਨ ਸਾਥੀ ਦਾ ਸਹਿਯੋਗ ਬਣਿਆ ਰਹੇਗਾ। ਆਪਣੀ ਸਿਹਤ ਦਾ ਧਿਆਨ ਰੱਖੋ। ਸ਼ੁੱਭ ਰੰਗ – ਕਰੀਮ , ਸ਼ੁੱਭ ਨੰਬਰ- 7
ਕੰਨਿਆ : ਅੱਜ ਦਾ ਦਿਨ ਖੁਸ਼ੀ ਭਰਿਆ ਰਹੇਗਾ। ਤੁਹਾਨੂੰ ਅੱਜ ਭੈਣ-ਭਰਾਵਾਂ ਅਤੇ ਮਾਤਾ-ਪਿਤਾ ਦਾ ਸਹਿਯੋਗ ਮਿਲੇਗਾ। ਬਿਮਾਰ ਲੋਕਾਂ ਦੀ ਸਿਹਤ ਵਿੱਚ ਅੱਜ ਸੁਧਾਰ ਹੋਵੇਗਾ। ਕਾਰੋਬਾਰ ਵਿੱਚ ਅੱਜ ਤੁਹਾਡੀ ਚੰਗੀ ਕਮਾਈ ਹੋਵੇਗੀ। ਜੀਵਨ ਸਾਥੀ ਦੀ ਮਦਦ ਨਾਲ ਤੁਸੀਂ ਅੱਜ ਘਰ ਦੇ ਕੰਮਾਂ ਨੂੰ ਪੂਰਾ ਕਰ ਸਕੋਗੇ। ਬੱਚਿਆਂ ਵੱਲੋਂ ਤੁਹਾਨੂੰ ਅੱਜ ਖੁਸ਼ੀ ਮਿਲੇਗੀ। ਕੋਈ ਔਖਾ ਲੱਗਣ ਵਾਲਾ ਕੰਮ ਅੱਜ ਪੂਰਾ ਹੋ ਸਕਦਾ ਹੈ। ਤੁਹਾਨੂੰ ਅੱਜ ਦੋਸਤਾਂ ਨਾਲ ਮਨੋਰੰਜਕ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਵਿਦਿਆਰਥੀ ਅੱਜ ਮੌਜ-ਮਸਤੀ ਦੇ ਨਾਲ ਮਨੋਰੰਜਨ ਦਾ ਵੀ ਆਨੰਦ ਲੈਣਗੇ। ਤੁਹਾਡੀ ਰੁਚੀ ਅੱਜ ਧਰਮ ਕਰਮ ਅਤੇ ਸਮਾਜਿਕ ਕੰਮਾਂ ਵਿੱਚ ਵੀ ਰਹੇਗੀ। ਤੁਹਾਨੂੰ ਅੱਜ ਤੋਹਫ਼ੇ ਅਤੇ ਕੋਈ ਸਰਪ੍ਰਾਈਜ਼ ਗਿਫ਼ਟ ਮਿਲ ਸਕਦਾ ਹੈ। ਆਪਣੀ ਸਿਹਤ ਦਾ ਧਿਆਨ ਰੱਖੋ। ਸ਼ੁੱਭ ਰੰਗ – ਹਰਾ, ਸ਼ੁੱਭ ਨੰਬਰ- 5
ਤੁਲਾ : ਅੱਜ ਦਾ ਦਿਨ ਲਾਭ ਅਤੇ ਇੱਜ਼ਤ-ਮਾਣ ਵਿੱਚ ਵਾਧਾ ਕਰਨ ਵਾਲਾ ਰਹੇਗਾ। ਤੁਹਾਡੇ ਅਧਿਕਾਰ ਅਤੇ ਇੱਜ਼ਤ-ਮਾਣ ਵਿੱਚ ਵਾਧਾ ਹੋਵੇਗਾ। ਤੁਹਾਨੂੰ ਅੱਜ ਔਲਾਦ ਵੱਲੋਂ ਖੁਸ਼ੀ ਮਿਲੇਗੀ। ਜੀਵਨ ਸਾਥੀ ਦੇ ਨਾਲ ਤੁਹਾਡਾ ਪਿਆਰ ਅਤੇ ਤਾਲਮੇਲ ਬਣਿਆ ਰਹੇਗਾ। ਦੋਸਤਾਂ ਤੋਂ ਵੀ ਤੁਹਾਨੂੰ ਅੱਜ ਸਹਿਯੋਗ ਮਿਲੇਗਾ। ਤੁਹਾਡੇ ਪਰਿਵਾਰ ਵਿੱਚ ਅੱਜ ਕਿਸੇ ਮਹਿਮਾਨ ਦਾ ਆਗਮਨ ਹੋ ਸਕਦਾ ਹੈ। ਯਾਤਰਾ ਸਬੰਧੀ ਯੋਜਨਾ ਵੀ ਬਣ ਸਕਦੀ ਹੈ। ਤੁਹਾਡੇ ਸਿਤਾਰੇ ਦੱਸਦੇ ਹਨ ਕਿ ਤੁਹਾਨੂੰ ਅੱਜ ਧਨ-ਸੰਪੱਤੀ ਦਾ ਲਾਭ ਮਿਲੇਗਾ। ਵਿਆਹੁਤਾ ਜੀਵਨ ਅੱਜ ਤੁਹਾਡਾ ਸੁਖਮਈ ਰਹੇਗਾ। ਤੁਸੀਂ ਅੱਜ ਧਾਰਮਿਕ ਵਿਸ਼ਿਆਂ ਵਿੱਚ ਰੁਚੀ ਲਓਗੇ। ਕਿਸੇ ਤਜਰਬੇਕਾਰ ਵਿਅਕਤੀ ਦਾ ਮਾਰਗਦਰਸ਼ਨ ਮਿਲੇਗਾ। ਤੁਸੀਂ ਅੱਜ ਘਰ ਦੇ ਕੰਮਾਂ ਵਿੱਚ ਵੀ ਰੁੱਝੇ ਰਹੋਗੇ। ਸ਼ੁੱਭ ਰੰਗ – ਗੁਲਾਬੀ, ਸ਼ੁੱਭ ਨੰਬਰ- 2
ਬ੍ਰਿਸ਼ਚਕ : ਅੱਜ ਦਾ ਦਿਨ ਲਾਭਦਾਇਕ ਰਹੇਗਾ। ਤੁਹਾਨੂੰ ਅੱਜ ਪਰਿਵਾਰ ਦੇ ਨਾਲ ਮਨੋਰੰਜਕ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਕਾਰੋਬਾਰ ਵਿੱਚ ਅੱਜ ਤੁਹਾਨੂੰ ਆਰਥਿਕ ਲਾਭ ਮਿਲੇਗਾ ਸਿਤਾਰੇ ਕਹਿੰਦੇ ਹਨ ਕਿ ਅੱਜ ਤੁਹਾਨੂੰ ਤੋਹਫ਼ਾ ਵੀ ਮਿਲ ਸਕਦਾ ਹੈ। ਤੁਹਾਡਾ ਕੋਈ ਜ਼ਰੂਰੀ ਕੰਮ ਅੱਜ ਪਰਿਵਾਰ ਦੇ ਸਹਿਯੋਗ ਨਾਲ ਪੂਰਾ ਹੋ ਸਕਦਾ ਹੈ। ਜੀਵਨਸਾਥੀ ਦੇ ਨਾਲ ਅੱਜ ਤੁਹਾਡਾ ਤਾਲਮੇਲ ਅਤੇ ਪਿਆਰ ਬਣਿਆ ਰਹੇਗਾ। ਤੁਸੀਂ ਅੱਜ ਬੱਚਿਆਂ ਦੇ ਨਾਲ ਮਨੋਰੰਜਕ ਸਮਾਂ ਬਿਤਾਓਗੇ। ਕਿਸੇ ਗੁਆਂਢੀ ਤੋਂ ਤੁਹਾਨੂੰ ਅੱਜ ਸਹਿਯੋਗ ਮਿਲੇਗਾ। ਪਰ ਜ਼ਰੂਰੀ ਹੈ ਕਿ ਅੱਜ ਕਿਸੇ ਨਾਲ ਵੀ ਵਿਵਾਦ ਵਿੱਚ ਉਲਝਣ ਤੋਂ ਬਚੋ। ਸ਼ਾਮ ਦਾ ਸਮਾਂ ਤੁਹਾਡਾ ਵਿਸ਼ੇਸ਼ ਰੂਪ ਨਾਲ ਅਨੁਕੂਲ ਅਤੇ ਸੁਖਦ ਬੀਤੇਗਾ। ਸ਼ੁੱਭ ਰੰਗ – ਸੰਤਰੀ , ਸ਼ੁੱਭ ਨੰਬਰ- 1
ਧਨੂੰ : ਅੱਜ ਦਾ ਦਿਨ ਮਿਲਿਆ-ਜੁਲਿਆ ਰਹੇਗਾ। ਤੁਹਾਨੂੰ ਪਰਿਵਾਰ ਤੋਂ ਸਹਿਯੋਗ ਮਿਲੇਗਾ ਪਰ ਮਾਨਸਿਕ ਤਣਾਅ ਵੀ ਪ੍ਰਾਪਤ ਹੋਵੇਗਾ। ਸਿਹਤ ਦੇ ਮਾਮਲੇ ਵਿੱਚ ਅੱਜ ਤੁਹਾਨੂੰ ਆਪਣਾ ਧਿਆਨ ਰੱਖਣਾ ਹੋਵੇਗਾ। ਰਾਸ਼ੀ ਦੇ ਤਾਰੇ ਦੱਸਦੇ ਹਨ ਕਿ ਤੁਹਾਨੂੰ ਅੱਜ ਸਿਹਤ ਦਾ ਧਿਆਨ ਰੱਖਣਾ ਹੋਵੇਗਾ। ਖਾਣ-ਪੀਣ ਵਿੱਚ ਤੁਸੀਂ ਅੱਜ ਸਾਵਧਾਨੀ ਵਰਤੋ, ਪੇਟ ਸੰਬੰਧੀ ਸਮੱਸਿਆ ਹੋ ਸਕਦੀ ਹੈ। ਪਰਿਵਾਰ ਵਿੱਚ ਅੱਜ ਕਿਸੇ ਮੰਗਲਿਕ ਪ੍ਰੋਗਰਾਮ ‘ਤੇ ਚਰਚਾ ਹੋ ਸਕਦੀ ਹੈ। ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਸਲਾਹ ਨਾਲ ਤੁਹਾਨੂੰ ਫਾਇਦਾ ਹੋਵੇਗਾ। ਧਾਰਮਿਕ ਕੰਮਾਂ ਵਿੱਚ ਅੱਜ ਤੁਹਾਡੀ ਰੁਚੀ ਰਹੇਗੀ। ਤੁਹਾਨੂੰ ਅੱਜ ਕਿਸੇ ਮਿੱਤਰ ਤੋਂ ਚੰਗੀ ਖ਼ਬਰ ਮਿਲੇਗੀ। ਅੱਜ ਤੋਹਫ਼ਿਆਂ ਦਾ ਲੈਣ-ਦੇਣ ਵੀ ਹੋ ਸਕਦਾ ਹੈ। ਸ਼ੁੱਭ ਰੰਗ – ਨੀਲਾ, ਸ਼ੁੱਭ ਨੰਬਰ- 2
ਮਕਰ : ਅੱਜ ਸਿਤਾਰੇ ਕਹਿੰਦੇ ਨੇ ਕਿ, ਤੁਹਾਨੂੰ ਅੱਜ ਆਰਥਿਕ ਲਾਭ ਅਤੇ ਤੋਹਫ਼ਾ ਮਿਲ ਸਕਦਾ ਹੈ। ਪਰ ਅੱਜ ਤੁਹਾਡਾ ਦਿਨ ਵਿਅਸਤ ਦੇ ਨਾਲ ਖਰਚੀਲਾ ਵੀ ਰਹੇਗਾ। ਪਰਿਵਾਰਕ ਜੀਵਨ ਵਿੱਚ ਤੁਹਾਨੂੰ ਅੱਜ ਜੀਵਨਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ। ਤੁਹਾਨੂੰ ਅੱਜ ਆਪਣੇ ਰੁਕੇ ਹੋਏ ਕੰਮ ਪੂਰੇ ਕਰਨੇ ਹੋਣਗੇ। ਤੁਸੀਂ ਅੱਜ ਸਥਾਈ ਨਿਵੇਸ਼ ਕਰਕੇ ਵੀ ਲਾਭ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਲਈ ਸਲਾਹ ਹੈ ਕਿ ਅੱਜ ਕਿਸੇ ਨਾਲ ਵੀ ਵਿਵਾਦ ਵਿੱਚ ਉਲਝਣ ਤੋਂ ਬਚੋ ਅਤੇ ਜੋਖਮ ਵਾਲੇ ਕੰਮ ਤੋਂ ਵੀ ਤੁਹਾਨੂੰ ਅੱਜ ਬਚਣਾ ਚਾਹੀਦਾ ਹੈ। ਕਿਸੇ ਦੋਸਤ ਦੀ ਮਦਦ ਨਾਲ ਤੁਹਾਨੂੰ ਅੱਜ ਫਾਇਦਾ ਹੋਵੇਗਾ। ਲਵ ਲਾਈਫ ਵਿੱਚ ਅੱਜ ਪਿਆਰ ਅਤੇ ਤਾਲਮੇਲ ਬਣਿਆ ਰਹੇਗਾ। ਔਲਾਦ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਸ਼ੁੱਭ ਰੰਗ – ਕੇਸਰੀ , ਸ਼ੁੱਭ ਨੰਬਰ- 6
ਕੁੰਭ : ਅੱਜ ਦਾ ਦਿਨ ਸਫ਼ਲਤਾ ਭਰਿਆ ਰਹੇਗਾ। ਤੁਹਾਨੂੰ ਅੱਜ ਆਪਣੇ ਯਤਨਾਂ ਅਤੇ ਕੰਮ ਵਿੱਚ ਸਫ਼ਲਤਾ ਮਿਲੇਗੀ। ਪਰਿਵਾਰ ਦੇ ਨਾਲ ਤੁਸੀਂ ਅੱਜ ਮਨੋਰੰਜਕ ਸਮਾਂ ਬਤੀਤ ਕਰੋਗੇ। ਪਰ ਅੱਜ ਜ਼ਰੂਰੀ ਹੈ ਕਿ ਤੁਸੀਂ ਕਿਸੇ ਨਾਲ ਉਲਝਣ ਤੋਂ ਬਚੋ, ਨਾਲ ਹੀ ਜੋਖਮ ਵਾਲੇ ਕੰਮ ਵਿੱਚ ਸਾਵਧਾਨ ਰਹੋ। ਵਿਦਿਆਰਥੀਆਂ ਨੂੰ ਅੱਜ ਸਿੱਖਿਆ ਵਿੱਚ ਸ਼ਾਨਦਾਰ ਸਫ਼ਲਤਾ ਮਿਲੇਗੀ। ਤੁਹਾਡਾ ਵਿਆਹੁਤਾ ਜੀਵਨ ਅੱਜ ਸੁਖਦ ਹੋਵੇਗਾ। ਤੁਸੀਂ ਅੱਜ ਧਾਰਮਿਕ ਕੰਮਾਂ ਵਿੱਚ ਸ਼ਾਮਲ ਹੋ ਸਕਦੇ ਹੋ। ਕਿਸੇ ਰਿਸ਼ਤੇਦਾਰ ਵੱਲੋਂ ਤੁਹਾਨੂੰ ਅੱਜ ਕੋਈ ਖੁਸ਼ੀ ਵਾਲੀ ਖ਼ਬਰ ਮਿਲੇਗੀ। ਤੁਹਾਨੂੰ ਅੱਜ ਕੋਈ ਤੋਹਫ਼ਾ ਵੀ ਮਿਲ ਸਕਦਾ ਹੈ। ਸ਼ੁੱਭ ਰੰਗ – ਭੂਰਾ, ਸ਼ੁੱਭ ਨੰਬਰ- 4
ਮੀਨ : ਅੱਜ ਤਾਰੇ ਦੱਸ ਰਹੇ ਹਨ ਕਿ ਅੱਜ ਦਾ ਦਿਨ ਤੁਹਾਡੇ ਲਈ ਲਾਭਦਾਇਕ ਅਤੇ ਸੁਖਾਵਾਂ ਰਹੇਗਾ। ਤੁਹਾਨੂੰ ਅੱਜ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ। ਸਮਾਜਿਕ ਖੇਤਰ ਵਿੱਚ ਅੱਜ ਤੁਹਾਨੂੰ ਮਾਣ-ਸਨਮਾਨ ਮਿਲੇਗਾ। ਤੁਹਾਡੇ ਆਤਮ-ਵਿਸ਼ਵਾਸ ਵਿੱਚ ਅੱਜ ਵਾਧਾ ਹੋਵੇਗਾ। ਤੁਸੀਂ ਅੱਜ ਮੌਜ-ਮਸਤੀ ਦਾ ਆਨੰਦ ਮਾਣੋਗੇ। ਮੂਡ ਤੁਹਾਡਾ ਰੋਮਾਂਟਿਕ ਬਣਿਆ ਰਹੇਗਾ। ਕਾਰੋਬਾਰ ਵਿੱਚ ਅੱਜ ਤੁਹਾਨੂੰ ਆਰਥਿਕ ਲਾਭ ਮਿਲੇਗਾ। ਕਿਸੇ ਦੋਸਤ ਨੂੰ ਮਿਲਣ ਦਾ ਸੰਯੋਗ ਬਣੇਗਾ। ਤੁਸੀਂ ਅੱਜ ਕਿਸੇ ਸਮਾਜਿਕ ਅਤੇ ਧਾਰਮਿਕ ਕੰਮ ਵਿੱਚ ਹਿੱਸਾ ਲੈ ਸਕਦੇ ਹੋ। ਤੁਹਾਨੂੰ ਅੱਜ ਔਲਾਦ ਵੱਲੋਂ ਸਹਿਯੋਗ ਮਿਲੇਗਾ ਜਿਸ ਨਾਲ ਤੁਹਾਨੂੰ ਖੁਸ਼ੀ ਹੋਵੇਗੀ। ਆਪਣੀ ਸਿਹਤ ਦਾ ਧਿਆਨ ਰੱਖੋ। ਸ਼ੁੱਭ ਰੰਗ – ਚਿੱਟਾ , ਸ਼ੁੱਭ ਨੰਬਰ- 2