ਅੱਜ CM ਮਾਨ ਪੰਜਾਬ ਦੇ ਖਿਡਾਰੀਆਂ ਨੂੰ ਦੇਣ ਜਾ ਰਹੇ ਹਨ ਤੋਹਫ਼ਾ

0
256

ਪੰਜਾਬ : ਪੰਜਾਬ ਦੇ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਅੱਜ ਜੇਤੂ ਖਿਡਾਰੀਆਂ ਨੂੰ ਕਲਾਸ ਵਨ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਿਯੁਕਤੀ ਪੱਤਰ ਵੰਡ ਸਮਾਰੋਹ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਵੇਗਾ।ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 2021 ‘ਚ ਹੋਈਆ ਟੋਕੀਓ ਓਲੰਪਿਕ ਖੇਡਾਂ ‘ਚ ਜੇਤੂ ਹਾਕੀ ਟੀਮ ਦੇ 9 ਖਿਡਾਰੀਆਂ ਨੂੰ ਨੌਕਰੀਆਂ ਦੇਣਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਨੌਕਰੀ ਮਿਲੇਗੀ। 6 ਖਿਡਾਰੀਆਂ ਨੂੰ ਪੀ.ਪੀ.ਐਸ ਅਤੇ 4 ਖਿਡਾਰੀਆਂ ਨੂੰ ਪੀ.ਸੀ.ਐਸ. ਦੇ ਅਹੁਦੇ ‘ਤੇ ਨੌਕਰੀ ਦਿੱਤੀ ਜਾਵੇਗੀ।

ਜਾਣੋ ਕਿਸ ਖਿਡਾਰੀ ਨੂੰ ਕਿਸ ਅਹੁਦੇ ‘ਤੇ ਮਿਲ ਰਹੀ ਹੈ ਨਿਯੁਕਤੀ 
ਪੀ.ਪੀ.ਐਸ. (ਡੀ.ਐਸ.ਪੀ.)
1. ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
2. ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
3. ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
4. ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
5. ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
6. ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)

ਪੀ.ਸੀ.ਐਸ ਅਧਿਕਾਰੀ
1. ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
2. ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
3. ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
4. ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)

LEAVE A REPLY

Please enter your comment!
Please enter your name here