Home ਦੇਸ਼ ਅੰਡੇਮਾਨ ਸਾਗਰ ‘ਚ ਲਗਾਤਾਰ ਤਿੰਨ ਵਾਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਅੰਡੇਮਾਨ ਸਾਗਰ ‘ਚ ਲਗਾਤਾਰ ਤਿੰਨ ਵਾਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

0

ਅੰਡੇਮਾਨ ਸਾਗਰ : ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (ਐਨ.ਸੀ.ਐਸ) ਨੇ ਕਿਹਾ ਕਿ ਅੱਜ ਸਵੇਰੇ 7:03 ਵਜੇ ਅੰਡੇਮਾਨ ਸਾਗਰ ਵਿੱਚ 5.4 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ, 1:43 ਵਜੇ 4.2 ਤੀਬਰਤਾ ਦਾ ਭੂਚਾਲ ਆਇਆ। ਯੂ.ਐਸ.ਜੀ.ਐਸ ਦੇ ਅਨੁਸਾਰ, ਪੋਰਟ ਬਲੇਅਰ ਵਿੱਚ ਇਹ ਭੂਚਾਲ ਆਇਆ ਸੀ ਅਤੇ ਇਸਦੀ ਡੂੰਘਾਈ 270 ਕਿਲੋਮੀਟਰ ਸੀ।

ਇਸ ਤੋਂ ਪਹਿਲਾਂ, ਅੱਜ ਸਵੇਰੇ 1 ਵਜੇ ਆਏ ਭੂਚਾਲ ਬਾਰੇ, ਐਨ.ਸੀ.ਐਸ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਭੂਚਾਲ ਭਾਰਤੀ ਸਮੇਂ ਅਨੁਸਾਰ 01:43:50 ਵਜੇ ਆਇਆ, ਜਦੋਂ ਕਿ ਇਸਦਾ ਕੇਂਦਰ ਸਮੁੰਦਰ ਦੀ ਸਤ੍ਹਾ ਤੋਂ ਲਗਭਗ 20 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।” ਭੂਚਾਲ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।

ਅੰਡੇਮਾਨ ਸਾਗਰ ਵਿੱਚ ਬੀਤੇ ਦਿਨ ਤੋਂ ਅੱਜ ਸਵੇਰ ਤੱਕ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਬੀਤੀ ਦੁਪਹਿਰ ਪਹਿਲਾ ਭੂਚਾਲ 3:47 ਵਜੇ 5.2 ਤੀਬਰਤਾ ਦਾ ਆਇਆ, ਦੂਜਾ ਭੂਚਾਲ  ਅੱਜ ਸਵੇਰੇ 1:43 ਵਜੇ ਆਇਆ ਅਤੇ ਫਿਰ ਤੀਜਾ ਭੂਚਾਲ ਸਵੇਰੇ 7:03 ਵਜੇ ਆਇਆ ਜਿਸਦੀ ਤੀਬਰਤਾ 5.4 ਮਾਪੀ ਗਈ। ਇਸ ਤਰ੍ਹਾਂ, ਅੰਡੇਮਾਨ ਸਾਗਰ ਦੇ ਟਾਪੂ ਹਿੱਸੇ ਵਿੱਚ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ।

ਹੁਣ ਤੱਕ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭਾਵੇਂ ਭੂਚਾਲ ਦੀ ਤੀਬਰਤਾ ਦਰਮਿਆਨੀ ਸੀ, ਪਰ ਭੂਚਾਲ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਸਬੰਧਤ ਏਜੰਸੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ। ਮਾਹਿਰਾਂ ਅਨੁਸਾਰ, ਇਸ ਖੇਤਰ ਵਿੱਚ ਸਮੇਂ-ਸਮੇਂ ‘ਤੇ ਹਲਕੇ ਭੂਚਾਲ ਆਉਣਾ ਆਮ ਭੂ-ਵਿਗਿਆਨਕ ਗਤੀਵਿਧੀਆਂ ਦਾ ਹਿੱਸਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version