ਹਰਿਆਣਾ : ਹਰਿਆਣਾ ਵਿਧਾਨ ਸਭਾ (The Haryana Vidhan Sabha) ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੈ, ਜਦੋਂ 13 ਔਰਤਾਂ ਵਿਧਾਨ ਸਭਾ ਲਈ ਚੁਣੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 7 ਕਾਂਗਰਸ, 5 ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਹੈ। ਇਸ ਤੋਂ ਪਹਿਲਾਂ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ 13 ਮਹਿਲਾ ਉਮੀਦਵਾਰ ਸਦਨ ਵਿੱਚ ਪਹੁੰਚੀਆਂ ਸਨ।
ਭਾਜਪਾ ਦੇ ਉਭਰਦੇ ਉਮੀਦਵਾਰਾਂ ਵਿੱਚ ਅਟੇਲੀ ਤੋਂ ਰਾਓ ਇੰਦਰਜੀਤ ਸਿੰਘ ਦੀ ਧੀ ਆਰਤੀ ਰਾਓ, ਤੋਸ਼ਾਮ ਤੋਂ ਸਾਬਕਾ ਸੰਸਦ ਮੈਂਬਰ ਸ਼ਰੁਤੀ ਚੌਧਰੀ ਅਤੇ ਕਾਲਕਾ ਤੋਂ ਅੰਬਾਲਾ ਦੀ ਸਾਬਕਾ ਮੇਅਰ ਸ਼ਕਤੀ ਰਾਣੀ ਸ਼ਰਮਾ ਸ਼ਾਮਲ ਹਨ, ਜਦਕਿ ਕਾਂਗਰਸ ਵੱਲੋਂ ਪਹਿਲੀ ਵਾਰ ਚੁਣੇ ਗਏ ਉਮੀਦਵਾਰਾਂ ਵਿੱਚ ਮੁਲਾਣਾ ਤੋਂ ਪੂਜਾ ਚੌਧਰੀ, ਨੰਗਲ ਚੌਧਰੀ ਤੋਂ ਮੰਜੂ ਚੌਧਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਓਲੰਪੀਅਨ ਵਿਨੇਸ਼ ਫੋਗਾਟ ਨੇ ਵੀ ਪਹਿਲੀ ਵਾਰ ਜੁਲਾਨਾ ਤੋਂ ਚੋਣ ਲੜੀ ਹੈ ਅਤੇ ਉਹ ਆਪਣੀ ਪਹਿਲੀ ਚੋਣ ਵਿਚ ਜਿੱਤ ਹਾਸਲ ਕਰਕੇ ਵਿਧਾਨ ਸਭਾ ਵਿਚ ਪਹੁੰਚੇ ਗਏ ਹਨ।
ਹਿਸਾਰ ਤੋਂ ਜਿੱਤਣ ਵਾਲੀ ਇਕਲੌਤੀ ਆਜ਼ਾਦ ਮਹਿਲਾ ਹਨ ਜਿੰਦਲ
ਭਾਜਪਾ ਲਈ ਪਟੌਦੀ ਤੋਂ ਬਿਮਲਾ ਚੌਧਰੀ ਅਤੇ ਕ੍ਰਿਸ਼ਨ ਗਹਿਲਾਵਤ ਰਾਏ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣ ਕੇ ਮੁੜ ਵਿਧਾਨ ਸਭਾ ‘ਚ ਪਹੁੰਚਣਗੇ। ਦੂਜੇ ਪਾਸੇ ਕਲਾਨੌਰ ਅਤੇ ਝੱਜਰ ਵਿਧਾਨ ਸਭਾ ਹਲਕਿਆਂ ਤੋਂ ਸ਼ਕੁੰਤਲਾ ਖਟਕ ਅਤੇ ਗੀਤਾ ਭੁੱਕਲ ਤੀਜੀ ਅਤੇ ਚੌਥੀ ਵਾਰ ਕਾਂਗਰਸ ਦੇ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਪਹੁੰਚੀਆਂ ਹਨ, ਜਦਕਿ ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ ਅਤੇ ਸਢੌਰਾ ਤੋਂ ਰੇਣੂ ਬਾਲਾ ਲਗਾਤਾਰ ਦੂਜੀ ਵਾਰ ਜੇਤੂ ਰਹੀਆਂ ਹਨ। ਸਾਵਿਤਰੀ ਜਿੰਦਲ ਹਿਸਾਰ ਤੋਂ ਜਿੱਤਣ ਵਾਲੀ ਇਕਲੌਤੀ ਆਜ਼ਾਦ ਮਹਿਲਾ ਹੈ।










