ਅੱਜ ਧਨੁਸ਼ ਦੀ ਜ਼ਬਰਦਸਤ ਐਕਸ਼ਨ ਫਿਲਮ “ਕੈਪਟਨ ਮਿਲਰ” ਦਾ ਟ੍ਰੇਲਰ ਹੋਵੇਗਾ ਰਿਲੀਜ਼

0
258

ਮੁੰਬਈ : ਸਾਊਥ ਦੇ ਸੁਪਰਸਟਾਰ ਧਨੁਸ਼ (Dhanush) ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਕੈਪਟਨ ਮਿਲਰ’ (Captain Miller) ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਜਦੋਂ ਤੋਂ ਇਸ ਫਿਲਮ ਦਾ ਐਲਾਨ ਹੋਇਆ, ਉਦੋਂ ਤੋਂ ਹੀ ਸੋਸ਼ਲ ਮੀਡੀਆ ‘ਤੇ ‘ਕੈਪਟਨ ਮਿਲਰ’ ਦੀ ਖੂਬ ਚਰਚਾ ਹੋ ਰਹੀ ਸੀ। ਬ੍ਰਿਟਿਸ਼ ਸ਼ਾਸਨ ਦੇ ਪਿਛੋਕੜ ‘ਤੇ ਆਧਾਰਿਤ ਇਸ ਫਿਲਮ ‘ਚ ਧਨੁਸ਼ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਿਆ। ਧਨੁਸ਼ ਦੇ ਪ੍ਰਸ਼ੰਸਕ ਉਨ੍ਹਾਂ ਦੇ ਐਕਸ਼ਨ ਅਵਤਾਰ ਦੀ ਕਾਫੀ ਤਾਰੀਫ ਕਰ ਰਹੇ ਹਨ।

ਐਕਸ਼ਨ ਤੋਂ ਇਲਾਵਾ ਫਿਲਮ ‘ਕੈਪਟਨ ਮਿਲਰ’ ਦੇ ਟ੍ਰੇਲਰ ‘ਚ ਧਨੁਸ਼ ਦੇ ਲੁੱਕ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਅਦਾਕਾਰ ਲੰਬੇ ਵਾਲਾਂ ਅਤੇ ਵਧੀ ਹੋਈ ਦਾੜ੍ਹੀ ਦੇ ਨਾਲ ਬਿਲਕੁਲ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ । ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਲੜਾਈ ਵਿੱਚ, ਧਨੁਸ਼ ਨੇ ਬਹਾਦਰੀ ਨਾਲ ਸਾਰਿਆਂ ਦਾ ਸਾਹਮਣਾ ਕੀਤਾ। ਕਦੇ ਉਹ ਆਪਣੀ ਤਲਵਾਰ ਦੀ ਧਾਰ ਨਾਲ ਆਪਣੇ ਦੁਸ਼ਮਣਾਂ ਦਾ ਸਿਰ ਕਲਮ ਕਰਦੇ ਦੇਖੇ ਜਾਂਦੇ ਹਨ , ਅਤੇ ਕਦੇ ਉਹ ਉਨ੍ਹਾਂ ‘ਤੇ ਗੋਲੀਆਂ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ । ਧਨੁਸ਼ ਆਪਣੇ ਪਿੰਡ ਵਾਸੀਆਂ ਨੂੰ ਅੰਗਰੇਜ਼ਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਮੌਤ ਦੀ ਹੱਦ ਤੱਕ ਜਾਣ ਲਈ ਤਿਆਰ ਹੁੰਦੇ ਹਨ ।

ਦਰਸ਼ਕਾਂ ਦਾ ਵਧਿਆ ਉਤਸ਼ਾਹ
ਇਸ 2 ਮਿੰਟ 54 ਸੈਕਿੰਡ ਲੰਬੇ ਟ੍ਰੇਲਰ ਵਿੱਚ, ਧਨੁਸ਼ ਆਪਣੀ ਦਮਦਾਰ ਆਵਾਜ਼ ਵਿੱਚ ਅਜਿਹਾ ਡਾਇਲਾਗ ਕਹਿੰਦੇ ਹਨ ਕਿ ‘ਤੁਸੀਂ ਸ਼ੈਤਾਨ ਬਾਰੇ ਸੁਣਿਆ ਹੋਵੇਗਾ, ਉਹ ਸ਼ੈਤਾਨ ਮੈਂ ਹਾਂ ਜਿਸ ਨੂੰ ਲੋਕ ਪਿਆਰ ਨਾਲ ਕੈਪਟਨ ਮਿਲਰ ਕਹਿੰਦੇ ਹਨ’। ਤੇਜ਼ ਗੋਲੀਆਂ ਦੀ ਆਵਾਜ਼ ਤੋਂ ਲੈ ਕੇ ਤਲਵਾਰਬਾਜ਼ੀ ਤੱਕ, ਤੁਹਾਨੂੰ ਇਸ ਟ੍ਰੇਲਰ ਵਿੱਚ ਸਭ ਕੁਝ ਦੇਖਣ ਨੂੰ ਮਿਲੇਗਾ। ਜਦੋਂ ਤੋਂ ਟ੍ਰੇਲਰ ਰਿਲੀਜ਼ ਹੋਇਆ ਹੈ, ਦਰਸ਼ਕਾਂ ਦੀ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਕਈ ਗੁਣਾ ਵੱਧ ਗਈ ਹੈ।

ਇਸ ਦਿਨ ਕੀਤਾ ਜਾਵੇਗਾ ਰਿਲੀਜ਼ 
ਧਨੁਸ਼ ਦੀ ਇਸ ਫਿਲਮ ਨੂੰ ਡਾਇਰੈਕਟ ਅਰੁਣ ਮਾਤੇਸ਼ਵਰਨ ਨੇ ਕੀਤਾ ਹੈ। ‘ਕੈਪਟਨ ਮਿਲਰ’ ‘ਚ ਧਨੁਸ਼ ਤੋਂ ਇਲਾਵਾ ਪ੍ਰਿਅੰਕਾ ਅਰੁਲ ਮੋਹਨ, ਸ਼ਿਵਰਾਜ ਕੁਮਾਰ, ਨਿਵੇਦਿਤਾ ਸਤੀਸ਼, ਵਿਨਾਇਕਨ ਅਤੇ ਸੰਦੀਪ ਕਿਸ਼ਨ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 12 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

LEAVE A REPLY

Please enter your comment!
Please enter your name here