STF ਜਲੰਧਰ ਰੇਂਜ ਦੀ ਟੀਮ ਨੇ 5 ਕਿਲੋ 42 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਕਾਬੂ

0
131

ਜਲੰਧਰ : ਸਪੈਸ਼ਲ ਟਾਸਕ ਫੋਰਸ (The Team of Special Task Force),(STF) ਜਲੰਧਰ ਰੇਂਜ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 5 ਕਿਲੋ 42 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰਾਂ (4 Drug Smugglers) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ. ਕੇ ਏ.ਆਈ.ਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀ.ਐਸ.ਪੀ. ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਐਸ.ਆਈ. ਸੰਜੀਵ ਕੁਮਾਰ, ਏ.ਐਸ.ਆਈ ਕੁਲਦੀਪ ਸਿੰਘ ਅਤੇ ਏ.ਐਸ.ਆਈ. ਪਰਮਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਨਸ਼ਾ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੱਟੂ ਨੰਗਲ ਅੰਮ੍ਰਿਤਸਰ, ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਏਕਤਾ ਨਗਰ ਅੰਮ੍ਰਿਤਸਰ, ਮਨਸਿਕੰਦਰ ਸਿੰਘ ਪੁੱਤਰ ਸਵ. ਸੂਬਾ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਅੰਮ੍ਰਿਤਸਰ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਚਰਨਜੀਤ ਸਿੰਘ ਵਾਸੀ ਬੜੋਚੀ ਰਾਜਪੂਤਾਨ ਅੰਮ੍ਰਿਤਸਰ ਵਜੋਂ ਹੋਈ ਹੈ। ਚਾਰਾਂ ਖ਼ਿਲਾਫ਼ ਐਸ.ਟੀ.ਐਫ. ਥਾਣਾ ਮੁਹਾਲੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਤਿੰਨ ਐਫ.ਆਈ.ਆਰ. ਦਰਜ ਕੀਤੇ ਗਏ ਹਨ।

ਚਾਰਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। STF ਵੱਲੋਂ ਨਸ਼ਾ ਤਸਕਰਾਂ ਦੇ 2 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ 12ਵੀਂ ਪਾਸ ਲਵਪ੍ਰੀਤ ਸਿੰਘ ਪਹਿਲਾਂ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਕੰਮ ਵਿੱਚ ਮੰਦੀ ਆਉਣ ਕਾਰਨ ਉਸਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਕਰਨ ਕੁਮਾਰ ਨੇ ਟੈਕਸੀ ਚਲਾਉਣ ਦੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਨਾਲ ਮਿਲ ਕੇ ਹੈਰੋਇਨ ਸਪਲਾਈ ਕਰਨ ਲੱਗ ਪਿਆ। ਕਰਨ ਨੇ 12ਵੀਂ ਜਮਾਤ ਤੱਕ ਵੀ ਪੜ੍ਹਾਈ ਕੀਤੀ ਹੈ। ਮਨਸਿਕੰਦਰ ਸਿੰਘ ਖੇਤੀ ਕਰਦਾ ਸੀ। ਉਸ ਦੇ ਕੁਝ ਖੇਤ ਸਰਹੱਦ ਪਾਰ ਹਨ, ਜਿੱਥੋਂ ਉਹ ਨਸ਼ਾ ਲਿਆ ਕੇ ਵੇਚਦਾ ਸੀ। ਜਸ਼ਨਪ੍ਰੀਤ ਸਿੰਘ ਜਸ਼ਨ ਨੇ 11ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਮਲੇਸ਼ੀਆ ਵਿੱਚ ਰਹਿੰਦੀ ਹੈ। ਉਹ ਇੱਥੇ ਇਕੱਲਾ ਰਹਿੰਦਾ ਸੀ ਅਤੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਧੰਦੇ ਵਿਚ ਪੈ ਗਿਆ।

LEAVE A REPLY

Please enter your comment!
Please enter your name here