ਅੱਜ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਾਲੇ ਦੂਜੀਵੰਦੇ ਭਾਰਤ ਐਕਸਪ੍ਰੈਸ ਹੋਈ ਸ਼ੁਰੂ

0
280

ਅੰਮ੍ਰਿਤਸਰ: ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ (Amritsar) ਤੋਂ ਪੁਰਾਣੀ ਦਿੱਲੀ ਵਿਚਾਲੇ ਦੂਜੀ ਵੰਦੇ ਭਾਰਤ ਐਕਸਪ੍ਰੈਸ (Vande Bharat Express) ਦਾ ਸੰਚਾਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਟਰੇਨ ਦੇ ਚੱਲਣ ਨਾਲ ਮੁਸਾਫਰਾਂ ਦੀ ਸਫਲਤਾ ਖੁਸ਼ਗਵਾਰ ਹੋਵੇਗੀ ਕਿਉਂਕਿ ਵੰਦੇ ਭਾਰਤ 457 ਕਿਲੋਮੀਟਰ ਦੀ ਦੂਰੀ ਸਾਢੇ 5 ਘੰਟਿਆਂ ‘ਚ ਤੈਅ ਕਰੇਗੀ। ਜਦੋਂ ਕਿ ਹੋਰ ਰੇਲ ਗੱਡੀਆਂ ਨੂੰ ਇਸ ਸਫ਼ਰ ਵਿੱਚ 6 ਤੋਂ ਸਾਢੇ 7 ਘੰਟੇ ਲੱਗਦੇ ਹਨ।

ਦੱਸ ਦਈਏ ਕਿ ਵੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਸਵੇਰੇ 8.05 ਵਜੇ ਰਵਾਨਾ ਹੋਈ ਅਤੇ ਦੁਪਹਿਰ 1.30 ਵਜੇ ਪੁਰਾਣੀ ਦਿੱਲੀ ਸਟੇਸ਼ਨ ਪਹੁੰਚੇਗੀ। ਇਹ ਟਰੇਨ 5 ਸਟੇਸ਼ਨਾਂ ‘ਤੇ ਰੁਕੇਗੀ, ਜਿਨ੍ਹਾਂ ‘ਚੋਂ 4 ਸਟੇਸ਼ਨ ਪੰਜਾਬ ‘ਚ ਹਨ। ਵਾਪਸੀ ਵਿੱਚ ਇਹ ਟਰੇਨ ਪੁਰਾਣੀ ਦਿੱਲੀ ਸਟੇਸ਼ਨ ਤੋਂ ਬਾਅਦ ਦੁਪਹਿਰ 3.15 ਵਜੇ ਰਵਾਨਾ ਹੋਵੇਗੀ ਅਤੇ ਰਾਤ 8.40 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਛੱਡ ਕੇ ਹਫਤੇ ‘ਚ 6 ਦਿਨ ਚੱਲੇਗੀ।

ਅੰਮ੍ਰਿਤਸਰ-ਪੁਰਾਣੀ ਦਿੱਲੀ-ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਰੇਲ ਗੱਡੀ ਨੰਬਰ 22488 ਅਤੇ 87 ਵੰਦੇ ਭਾਰਤ ਵਿੱਚ ਏਸੀ ਚੇਅਰਕਾਰ ਦਾ ਕਿਰਾਇਆ 1340 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 2375 ਰੁਪਏ ਰੱਖਿਆ ਗਿਆ ਹੈ। ਜਦੋਂ ਕਿ ਅੰਮ੍ਰਿਤਸਰ ਤੋਂ ਅੰਬਾਲਾ ਕੈਂਟ ਤੱਕ ਏਸੀ ਚੇਅਰ ਕਾਰ ਦਾ ਕਿਰਾਇਆ 810 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 1510 ਰੁਪਏ ਹੈ।

LEAVE A REPLY

Please enter your comment!
Please enter your name here