ਲੁਧਿਆਣਾ ‘ਚ ਗਿਆਸਪੁਰਾ ਰੇਲਵੇ ਫਾਟਕ ‘ਤੇ ਟ੍ਰੈਕ ਦੀ ਮੁਰੰਮਤ ਦੇ ਕੰਮ ਕਾਰਨ 5 ਤੋਂ 7 ਜੁਲਾਈ ਤੱਕ ਬੰਦ ਰਹੇਗੀ ਸੜਕ

0
170

ਲੁਧਿਆਣਾ : ਲੁਧਿਆਣਾ (Ludhiana) ਵਾਸੀਆਂ ਲਈ ਅਹਿਮ ਖਬਰ ਹੈ। ਦਰਅਸਲ ਗਿਆਸਪੁਰਾ ਰੇਲਵੇ ਫਾਟਕ (Gyaspura railway gate) ‘ਤੇ ਟ੍ਰੈਕ ਦੀ ਮੁਰੰਮਤ ਦੇ ਕੰਮ ਕਾਰਨ 5 ਤੋਂ 7 ਜੁਲਾਈ ਤੱਕ ਸੜਕ ਬੰਦ ਰਹੇਗੀ।

ਟ੍ਰੈਫਿਕ ਪੁਲਿਸ  ਵੱਲੋਂ ਸੜਕ ’ਤੇ ਨਾਕਾਬੰਦੀ ਕੀਤੀ ਗਈ ਹੈ। ਗਿਆਸਪੁਰਾ ਤੋਂ ਜਮਾਲਪੁਰ ਅਤੇ ਚੰਡੀਗੜ੍ਹ ਰੋਡ ਵੱਲ ਜਾਣ ਵਾਲੇ ਵਾਹਨ ਢੰਡਾਰੀ ਫੋਕਲ ਪੁਆਇੰਟ ਪੁਲ ਰਾਹੀਂ ਜਾ ਸਕਣਗੇ। ਬੈਰੀਕੇਡਿੰਗ ਦੇ ਨਾਲ-ਨਾਲ ਟ੍ਰੈਫਿਕ ਪੁਲਿਸ ਵੱਲੋਂ ਇਸ ਥਾਂ ’ਤੇ ਬੋਰਡ ਵੀ ਲਾਏ ਗਏ ਹਨ। ਟ੍ਰੈਫਿਕ ਜ਼ੋਨ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਮੁਰੰਮਤ ਦੇ ਕੰਮ ਦੌਰਾਨ ਸੁਝਾਏ ਗਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here