ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕਰਦਿਆਂ IPS ‘ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ

0
112

ਪੰਜਾਬ : ਪੰਜਾਬ ਸਰਕਾਰ (Punjab Government) ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕਰਦਿਆਂ ਆਈ.ਪੀ.ਐਸ (IPS) ਅਤੇ ਪੀ.ਪੀ.ਐਸ (PPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਸਰਕਾਰ ਨੇ 1 ਆਈ.ਪੀ.ਐਸ (IPS) ਅਤੇ 1 ਪੀ.ਪੀ.ਐਸ (PPS) ਅਧਿਕਾਰੀ ਨੂੰ ਬਦਲ ਦਿੱਤਾ ਹੈ। ਹੁਕਮਾਂ ਅਨੁਸਾਰ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਏ.ਡੀ.ਸੀ.ਪੀ. (ADCP) ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਅਭਿਮਨਿਊ ਰਾਣਾ ਨੂੰ ਏ.ਡੀ.ਸੀ.ਪੀ (ADCP) ਲੁਧਿਆਣਾ ਤੋਂ ਏ.ਡੀ.ਸੀ.ਪੀ ਅੰਮ੍ਰਿਤਸਰ ਅਤੇ ਪ੍ਰਭਜੋਤ ਸਿੰਘ (ਪੀ.ਪੀ.ਐਸ) ਏ.ਡੀ.ਸੀ.ਪੀ ਨੂੰ ਅੰਮ੍ਰਿਤਸਰ ਤੋਂ ਏ.ਡੀ.ਸੀ.ਪੀ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here