ਦਿਲਜੀਤ ਦੋਸਾਂਝ ਦੀ ਇਸ ਨਵੀਂ ਫਿਲਮ ਦਾ ਪੋਸਟਰ ਹੋਇਆ ਰਿਲੀਜ਼

0
153

ਪੰਜਾਬ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਸਿਖਰਾਂ ‘ਤੇ ਹਨ। ‘ਜੱਟ ਐਂਡ ਜੂਲੀਅਟ 3’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਹੈ। ਦਿਲਜੀਤ ਦੀ ਪੰਜਾਬੀ ਫਿਲਮ ‘ਸਰਦਾਰ ਜੀ’ ਦੇ ਤੀਜੇ ਭਾਗ ਦਾ ਐਲਾਨ ਹੋ ਗਿਆ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ ਨੇ ਦਿਲਜੀਤ ਸਟਾਰਰ ਫਿਲਮ ‘ਸਰਦਾਰ ਜੀ 3’ ਦਾ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਲਾਂਚ ਹੋਣ ਤੋਂ ਬਾਅਦ ਵਿਸ਼ਵ ਪ੍ਰਸਿੱਧ ਕਲਾਕਾਰ ਦੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ‘ਸਰਦਾਰ ਜੀ’ ਫਿਲਮ ਫ੍ਰੈਂਚਾਇਜ਼ੀ ਦਾ ਤੀਜਾ ਭਾਗ ਹੈ, ਜਿਸ ‘ਚ ਦਿਲਜੀਤ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 27 ਜੂਨ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਫਿਲਮ ‘ਸਰਦਾਰ ਜੀ’ ਦਾ ਪਹਿਲਾ ਭਾਗ 2015 ‘ਚ ਰਿਲੀਜ਼ ਹੋਇਆ ਸੀ, ਜਿਸ ‘ਚ ਦਿਲਜੀਤ ਨਾਲ ਨੀਰੂ ਬਾਜਵਾ ਨਜ਼ਰ ਆਈ ਸੀ। ‘ਸਰਦਾਰ ਜੀ 2’ ਸਾਲ 2016 ‘ਚ ਰਿਲੀਜ਼ ਹੋਈ ਸੀ, ਜਿਸ ‘ਚ ਦਿਲਜੀਤ ਅਤੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਕੱਠੇ ਨਜ਼ਰ ਆਏ ਸਨ। ਦੋਵਾਂ ਭਾਗਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਦਿਲਜੀਤ ਅਤੇ ਨੀਰੂ ਬਾਜਵਾ ਸਟਾਰਰ ਫਿਲਮ ‘ਜੱਟ ਐਂਡ ਜੂਲੀਅਟ 3’ ਅਜੇ ਵੀ ਸਿਨੇਮਾਘਰਾਂ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। 27 ਜੂਨ ਤੋਂ ਬਾਅਦ ਵੀ ਇਹ ਫਿਲਮ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

LEAVE A REPLY

Please enter your comment!
Please enter your name here