‘ਵਾਇਲਡ ਵਾਇਲਡ ਪੰਜਾਬ’ ਫਿਲਮ 10 ਜੁਲਾਈ ਨੂੰ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

0
172

ਚੰਡੀਗੜ੍ਹ : ਵਰੁਣ ਸ਼ਰਮਾ, ਸੰਨੀ ਸਿੰਘ, ਮਨਜੋਤ ਸਿੰਘ ਅਤੇ ਜੱਸੀ ਗਿੱਲ ਦੀ ਫਿਲਮ ‘ਵਾਇਲਡ ਵਾਇਲਡ ਪੰਜਾਬ’ (‘Wild Wild Punjab’) 10 ਜੁਲਾਈ 2024 ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਇੱਕ ਦਿਲ ਟੁੱਟੇ ਪ੍ਰੇਮੀ ਅਤੇ ਉਸਦੇ ਦੋਸਤਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ। ਦੋਸਤੀ-ਯਾਰੀ ਅਤੇ ਦਿਲ ਟੁੱਟੇ ਆਸ਼ਿਕ ‘ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਹੁਣ ਦਰਸ਼ਕਾਂ ਨੂੰ ਅਜਿਹੀ ਹੀ ਇੱਕ ਹੋਰ ਫ਼ਿਲਮ ਦੇਖਣ ਦਾ ਮੌਕਾ ਮਿਲਣ ਵਾਲਾ ਹੈ। ਅਸਲ ‘ਚ ‘ਵਾਇਲਡ ਵਾਇਲਡ ਪੰਜਾਬ’ ਨਾਂ ਦੀ ਨਵੀਂ ਫਿਲਮ ‘ਚ ਜਲਦ ਹੀ ਲੋਕਾਂ ਨੂੰ ਦਿਲ ਟੁੱਟੇ ਪ੍ਰੇਮੀ ਤੇ ਉਸ ਦੇ ਦੋਸਤਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ।

‘ਵਾਇਲਡ ਵਾਇਲਡ ਪੰਜਾਬ’ ਇੱਕ ਕਾਮੇਡੀ ਫ਼ਿਲਮ ਹੈ। ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਆਉਣ ਵਾਲੀ ਫਿਲਮ ਬਾਰੇ ਗੱਲ ਕਰਦੇ ਹੋਏ ਜੱਸੀ ਗਿੱਲ ਅਤੇ ਵਰੁਣ ਨੇ ਕਿਹਾ, “ਚਾਰ ਦੋਸਤ ਹੋਣਗੇ, ਇੱਕ ਲੰਬਾ ਸਫ਼ਰ ਅਤੇ ਐਕਸ ਨੂੰ ਆਈ ਐਮ ਅੋਵਰ ਬੋਲਨ ਦੀ ਕੋਸ਼ਿਸ਼ ਰਹੇਗੀ। ਸਟਾਰਕਾਸਟ ਨੇ ਕਿਹਾ ਕਿ ਮਜ਼ਾਕੀਆ ਕਾਮੇਡੀ ਕਾਰਨ ਇਹ ਫਿਲਮ ਦਰਸ਼ਕਾਂ ਨੂੰ ਇੰਨਾ ਹਸਾਏਗੀ ਕਿ ਹੱਸਦੇ ਹੋਏ ਉਨ੍ਹਾਂ ਦਾ ਪੇਟ ਦਰਦ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਫੁਕਰੇ 3 ‘ਚ ਧਮਾਲ ਮਚਾਉਣ ਤੋਂ ਬਾਅਦ ਚੂਚਾ ਯਾਨੀ ਵਰੁਣ ਸ਼ਰਮਾ ਇਕ ਵਾਰ ਫਿਰ ਆਪਣੇ ਕਾਮੇਡੀ ਡਰਾਮੇ ਨਾਲ ਵਾਪਸੀ ਕਰ ਰਹੇ ਹਨ ਪਰ ਇਸ ਵਾਰ ਸਿਨੇਮਾਘਰਾਂ ‘ਚ ਨਹੀਂ ਸਗੋਂ ਓ.ਟੀ.ਟੀ. ਅਦਾਕਾਰ ਦੀ ਆਉਣ ਵਾਲੀ ਫਿਲਮ ‘ਵਾਇਲਡ ਵਾਇਲਡ ਪੰਜਾਬੀ ਦੀ ਸਟਾਰਕਾਸਟ ਚੰਡੀਗੜ੍ਹ ਪਹੁੰਚੀ। ਸਿਮਰਪ੍ਰੀਤ ਸਿੰਘ ਦੁਆਰਾ ਨਿਰਦੇਸ਼ਤ, ‘ਵਾਇਲਡ ਵਾਇਲਡ ਪੰਜਾਬੀ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਨਿਰਮਿਤ ਹੈ। ਫਿਲਮ ‘ਚ ਇਸ਼ਿਤਾ ਰਾਜ, ਪਾਤਰਾਲੇਖਾ, ਸੰਨੀ ਸਿੰਘ, ਵਰੁਣ ਸ਼ਰਮਾ, ਮਨਜੋਤ ਸਿੰਘ, ਜੱਸੀ ਗਿੱਲ ਅਤੇ ਰਾਜ ਹੁੰਦਲ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ‘ਚ ਹਨ। ਇਹ ਫਿਲਮ 10 ਜੁਲਾਈ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ।

LEAVE A REPLY

Please enter your comment!
Please enter your name here