ਕ੍ਰਿਸ਼ਨ ਕੁਮਾਰ ਦੀ ਬੇਟੀ ਤੀਸ਼ਾ ਦਾ ਅੱਜ ਮੁੰਬਈ ਵਿੱਚ ਰਾਤ 10 ਵਜੇ ਤੋਂ ਬਾਅਦ ਹੋਵੇਗਾ ਅੰਤਿਮ ਸੰਸਕਾਰ

0
122

ਮੁੰਬਈ :  ਉੱਘੇ ਅਦਾਕਾਰ ਅਤੇ ਨਿਰਮਾਤਾ ਕ੍ਰਿਸ਼ਨ ਕੁਮਾਰ (Krishna Kumar) ਇਸ ਸਮੇਂ ਬਹੁਤ ਸਦਮੇ ਵਿੱਚ ਹਨ। 18 ਜੁਲਾਈ ਨੂੰ ਉਨ੍ਹਾਂ ਦੀ ਬੇਟੀ ਤੀਸ਼ਾ ਕੁਮਾਰ (Tisha Kumar)  ਦੀ ਜਰਮਨੀ ‘ਚ ਕੈਂਸਰ ਨਾਲ ਮੌਤ ਹੋ ਗਈ ਸੀ। ਉਹ ਸਿਰਫ਼ 20 ਸਾਲਾਂ ਦੀ ਸੀ। ਤੀਸ਼ਾ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 5 ਵਜੇ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ‘ਚ ਹੋਣਾ ਸੀ ਪਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਾਲੀ ਫਲਾਈਟ ਨੂੰ ਭਾਰੀ ਮੀਂਹ ਕਾਰਨ ਆਪਣਾ ਰੂਟ ਬਦਲਣਾ ਪਿਆ, ਜਿਸ ਕਾਰਨ ਤਿਸ਼ਾ ਦਾ ਅੰਤਿਮ ਸੰਸਕਾਰ ਵੀ ਮੁਲਤਵੀ ਕਰ ਦਿੱਤਾ ਗਿਆ।

ਰਿਪੋਰਟ ਮੁਤਾਬਕ ਕ੍ਰਿਸ਼ਨ ਕੁਮਾਰ ਦੀ ਬੇਟੀ ਦਾ ਅੰਤਿਮ ਸੰਸਕਾਰ ਹੁਣ ਸੋਮਵਾਰ 22 ਜੁਲਾਈ ਨੂੰ

ਰਾਤ 10 ਵਜੇ ਤੋਂ ਬਾਅਦ ਹੋਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਣ ਵਾਲੇ ਤਿਸ਼ਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਕਈ ਲੋਕ ਆਪਣੇ ਘਰੋਂ ਨਿਕਲੇ ਸਨ ਪਰ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।

ਤਿਸ਼ਾ ਦੀ ਪ੍ਰਾਰਥਨਾ ਸਭਾ ਕੱਲ ਸ਼ਾਮ 4 ਵਜੇ ਮੁੰਬਈ ਵਿਖੇ ਅੰਧੇਰੀ ਈਸਟ ਵਿੱਚ ਸਥਿਤ ਹੋਟਲ ਸਹਾਰਾ ਸਟਾਰ ਵਿੱਚ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਨ ਕੁਮਾਰ ਦੀ ਬੇਟੀ ਅਤੇ ਭੂਸ਼ਣ ਕੁਮਾਰ ਦੀ ਕਜ਼ਨ ਨੇ ਅਜੇ ਤੱਕ ਐਕਟਿੰਗ ‘ਚ ਡੈਬਿਊ ਨਹੀਂ ਕੀਤਾ ਸੀ। ਉਹ ਲਾਈਮਲਾਈਟ ਤੋਂ ਦੂਰ ਰਹੀ। ਉਨ੍ਹਾਂ ਨੂੰ ਆਖਰੀ ਵਾਰ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ‘ਐਨੀਮਲ’ ਦੇ ਪ੍ਰੀਮੀਅਰ ‘ਤੇ ਦੇਖਿਆ ਗਿਆ ਸੀ।

LEAVE A REPLY

Please enter your comment!
Please enter your name here