ਕਨੌਜ: ਯੂਪੀ ਦੇ ਕਨੌਜ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨ ਛੀਬਰਾਮਾਊ ਕਸਬੇ ਵਿੱਚ ਕਾਂਗਰਸੀ ਆਗੂ ਅਮੋਲ ਦੀਕਸ਼ਿਤ ਦੇ ਘਰ ਦਾ ਇੱਕ ਹਿੱਸਾ ਢਾਹ ਦਿੱਤਾ। ਅਮੋਲ ਦੀਕਸ਼ਿਤ ਵਕੀਲ ਅਨੁਜ ਚਤੁਰਵੇਦੀ ਦੇ ਕਤਲ ਦਾ ਮੁੱਖ ਦੋਸ਼ੀ ਹੈ ਅਤੇ ਉਸ ‘ਤੇ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਹੈ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਨੇ ਇਬਰਾਹਿਮਗੰਜ ਪਾੜਵ ‘ਚ ਘਰ ਦੇ ਉਸ ਹਿੱਸੇ ਨੂੰ ਢਾਹੁਣ ਦੇ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ , ਜਿਸਨੂੰ ਕਥਿਤ ਤੌਰ ‘ਤੇ ਨਾਜਾਇਜ਼ ਰੂਪ ਵਿੱਚ ਬਣਾਇਆ ਗਿਆ ਸੀ ।
ਇਹ ਕਾਰਵਾਈ ਉਪ ਜ਼ਿਲ੍ਹਾ ਮੈਜਿਸਟਰੇਟ (ਐਸ.ਡੀ.ਐਮ.) ਗਿਆਨੇਂਦਰ ਕੁਮਾਰ ਦਿਵੇਦੀ ਅਤੇ ਤਹਿਸੀਲਦਾਰ ਅਭਿਨਵ ਵਰਮਾ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਦੌਰਾਨ ਮਾਲ ਵਿਭਾਗ, ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਹਾਜ਼ਰ ਸਨ।
