IDF ਨੇ ਇਜ਼ਰਾਈਲੀ ਬੰਧਕਾਂ ‘ਤੇ ਕੀਤੀ ਗੋਲੀਬਾਰੀ, ਤਿੰਨ ਦੀ ਮੌਤ

0
308

ਇਜ਼ਰਾਈਲ: ਇਜ਼ਰਾਈਲੀ ਫੌਜ (Israeli military) ਦਾ ਕਹਿਣਾ ਹੈ ਕਿ ਉਸ ਨੇ ਗਾਜ਼ਾ ਪੱਟੀ ਵਿੱਚ ਆਪਣੀ ਜ਼ਮੀਨੀ ਕਾਰਵਾਈ ਦੌਰਾਨ ਗਲਤੀ ਨਾਲ ਤਿੰਨ ਇਜ਼ਰਾਈਲੀ ਬੰਧਕਾਂ ਨੂੰ ਮਾਰ ਦਿੱਤਾ ਹੈ। ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਦਾ ਕਹਿਣਾ ਹੈ ਕਿ ਇਜ਼ਰਾਈਲੀ ਸੈਨਿਕਾਂ ਨੇ ਸ਼ੁੱਕਰਵਾਰ ਨੂੰ ਬੰਧਕਾਂ ਨੂੰ ਲੱਭ ਲਿਆ ਅਤੇ ਗਲਤੀ ਨਾਲ ਉਨ੍ਹਾਂ ਨੂੰ ਖ਼ਤਰੇ ਵਜੋਂ ਪਛਾਣ ਲਿਆ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਬੰਧਕ ਫਰਾਰ ਹੋ ਗਏ ਸਨ ਜਾਂ ਰਿਹਾਅ ਹੋ ਗਏ ਸਨ।

ਇਹ ਮੌਤਾਂ ਸ਼ਿਜਈਆ ਦੇ ਗਾਜ਼ਾ ਸਿਟੀ ਖੇਤਰ ਵਿੱਚ ਹੋਈਆਂ ਹਨ, ਜਿੱਥੇ ਸੈਨਿਕ ਹਾਲ ਦੇ ਦਿਨਾਂ ਵਿੱਚ ਹਮਾਸ ਦੇ ਅੱਤਵਾਦੀਆਂ ਦੇ ਖਿਲਾਫ ਭਿਆਨਕ ਲੜਾਈ ਵਿੱਚ ਲੱਗੇ ਹੋਏ ਹਨ। ਉਸਨੇ ਕਿਹਾ ਕਿ ਫੌਜ ਨੇ “ਡੂੰਘੇ ਦੁੱਖ” ਦਾ ਪ੍ਰਗਟਾਵਾ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here