ਫਿਲਮ ‘ਰੇਡ 2’ ਦਾ ਪਹਿਲਾ ਗੀਤ ‘ਨਸ਼ਾ’ ਹੋਇਆ ਰਿਲੀਜ਼ , ਤਮੰਨਾ ਭਾਟੀਆ ਦੀ ਖੂਬਸੂਰਤ ਲੁੱਕ ਤੇ ਜ਼ਬਰਦਸਤ ਡਾਂਸ ਨਾਲ ਜਿੱਤਿਆ ਸਭ ਦਾ ਦਿਲ

0
175

ਮੁੰਬਈ : ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ‘ਰੇਡ 2’ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਫਿਲਮ ਦਾ ਪਹਿਲਾ ਗੀਤ ‘ਨਸ਼ਾ’ ਹੁਣ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਅਦਾਕਾਰਾ ਤਮੰਨਾ ਭਾਟੀਆ ਆਪਣੇ ਖੂਬਸੂਰਤ ਲੁੱਕ ਅਤੇ ਜ਼ਬਰਦਸਤ ਡਾਂਸ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਹਨ।

ਟ੍ਰੇਲਰ ‘ਚ ਦਿਖੀ ਸੀ ਹਲਕੀ ਝਲਕ , ਹੁਣ ਪੂਰਾ ਗੀਤ ਆਇਆ ਸਾਹਮਣੇ
ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ‘ਚ ਇਸ ਗੀਤ ਦੀ ਥੋੜ੍ਹੀ ਜਿਹੀ ਝਲਕ ਦਿਖਾਈ ਗਈ ਸੀ, ਜਿਸ ਨੇ ਲੋਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਸੀ। ਹੁਣ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਬਹੁਤ ਖੁਸ਼ ਹਨ।

‘ਨਸ਼ਾ’ ਗਾਣੇ ‘ਚ ਤਮੰਨਾ ਦਾ ਗਲੈਮਰਸ ਡਾਂਸ ਅਵਤਾਰ
ਗਾਣੇ ‘ਚ ਤਮੰਨਾ ਭਾਟੀਆ ਦਾ ਲੁੱਕ ਅਤੇ ਡਾਂਸ ਸਟਾਈਲ ਕਾਫੀ ਬੋਲਡ ਅਤੇ ਗਲੈਮਰਸ ਹੈ। ਉਹ ਆਪਣੇ ਪ੍ਰਗਟਾਵੇ ਅਤੇ ਹਿਪ ਮੂਵਜ਼ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਬੈਕਗ੍ਰਾਉਂਡ ਡਾਂਸਰ, ਹਵਾ ਵਿੱਚ ਉੱਡਦੇ ਕੱਪੜੇ ਅਤੇ ਤਮੰਨਾ ਦਾ ਬੈਲੀ ਡਾਂਸ ਸਭ ਗਾਣੇ ਵਿੱਚ ਬਹੁਤ ਸਟਾਈਲਿਸ਼ ਲੱਗ ਰਹੇ ਹਨ।

ਪਹਿਲਾਂ ‘ਆਜ ਕੀ ਰਾਤ’, ਹੁਣ ‘ਨਸ਼ਾ’ ‘ਚ ਤਮੰਨਾ ਦਾ ਲੁੱਕ
ਤਮੰਨਾ ਭਾਟੀਆ ਨੇ ‘ਸਤ੍ਰੀ 2’ ਦੇ ਹਿੱਟ ਗੀਤ ‘ਆਜ ਕੀ ਰਾਤ’ ਵਿੱਚ ਵੀ ਪ੍ਰਸ਼ੰਸਕਾਂ ਨੂੰ ਪਾਗਲ ਬਣਾ ਦਿੱਤਾ ਸੀ। ਹੁਣ ਇਕ ਵਾਰ ਫਿਰ ਉਹ ‘ਨਸ਼ਾ’ ‘ਚ ਆਪਣੀ ਖੂਬਸੂਰਤੀ ਅਤੇ ਡਾਂਸ ਨਾਲ ਤਬਾਹੀ ਮਚਾ ਰਹੇ ਹਨ। ਇਸ ਗੀਤ ਨੂੰ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਗਿਆ ਹੈ। En entrant le code promo 1xbet aujourd’hui lors de la création du compte, les utilisateurs débloquent des privilèges réservés aux nouveaux membres. Le bonus paris sportifs de 100 % jusqu’à 130 € permet de miser sur des centaines d’événements chaque jour. De plus, le casino propose un bonus pouvant atteindre 1 950 € et 150 free spins pour maximiser le divertissement et les chances de gains.

ਸੋਸ਼ਲ ਮੀਡੀਆ ‘ਤੇ ਮਚਿਆ ਧਮਾਲ
ਗਾਣਾ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ । ਇਕ ਯੂਜ਼ਰ ਨੇ ਲਿਖਿਆ- ‘ਪਹਿਲਾਂ ਅੱਜ ਕੀ ਰਾਤ, ਹੁਣ ਨਸ਼ਾ, ਤਮੰਨਾ ਦਾ ਜਲਵਾ ਬਰਕਰਾਰ ਹੈ। ਇਕ ਹੋਰ ਨੇ ਪੁੱਛਿਆ, “ਹਨੀ ਸਿੰਘ ਦਾ ਗਾਣਾ ਕਦੋਂ ਆਵੇਗਾ?” ” ਤੀਸਰੇ ਨੇ ਲਿਖਿਆ – ਤਾਪਮਾਨ ਵਧਾ ਰਹੀ ਹੈ ਬੇਬ।”

LEAVE A REPLY

Please enter your comment!
Please enter your name here