Home ਪੰਜਾਬ ਪੰਜਾਬ ‘ਚ ਮੌਸਮ ਨੇ ਲਈ ਕਰਵਟ, ਅੱਜ ਦੇਖਣ ਨੂੰ ਮਿਲੀ ਸੀਜ਼ਨ ਦੀ ਪਹਿਲੀ...

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਅੱਜ ਦੇਖਣ ਨੂੰ ਮਿਲੀ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ

0

ਜਲੰਧਰ: ਪੰਜਾਬ ਵਿੱਚ ਮੌਸਮ (The Weather) ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਅੱਜ ਸਵੇਰੇ ਦੇਖਣ ਨੂੰ ਮਿਲੀ, ਜਿਸ ਕਾਰਨ ਤੜਕੇ ਹੀ ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ।

ਸਵੇਰੇ-ਸ਼ਾਮ ਠੰਡ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ ‘ਚ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ।

ਧੁੰਦ ਦਾ ਇਹ ਨਜ਼ਾਰਾ ਜਲੰਧਰ-ਪਠਾਨਕੋਟ ਹਾਈਵੇ ਦਾ ਹੈ, ਜਿੱਥੇ ਅੱਜ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਧੁੰਦ ਦੇਖਣ ਨੂੰ ਮਿਲੀ ਹੈ।

ਮੌਸਮ ਵਿਭਾਗ ਮੁਤਾਬਕ 24 ਅਕਤੂਬਰ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਲਕਾ ਮੀਂਹ ਪੈ ਸਕਦਾ ਹੈ । ਇਸ ਮੀਂਹ ਨਾਲ ਸੂਬੇ ‘ਚ ਠੰਡ ਵੀ ਵਧ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version