Home ਖੇਡਾਂ WTC 2023-25 ​​ਦਾ ਫਾਈਨਲ ਮੈਚ ਆਸਟ੍ਰੇਲੀਆ ‘ਤੇ ਸਾਊਥ ਅਫ਼ਰੀਕਾ ਵਿਚਕਾਰ ਖੇਡਿਆ ਜਾਵੇਗਾ...

WTC 2023-25 ​​ਦਾ ਫਾਈਨਲ ਮੈਚ ਆਸਟ੍ਰੇਲੀਆ ‘ਤੇ ਸਾਊਥ ਅਫ਼ਰੀਕਾ ਵਿਚਕਾਰ ਖੇਡਿਆ ਜਾਵੇਗਾ ਅੱਜ

0

Sports News: ਡਬਲਯੂ.ਟੀ.ਸੀ 2023-25 ​​ਦਾ ਫਾਈਨਲ ਆਸਟ੍ਰੇਲੀਆ ਅਤੇ ਸਾਊਥ ਅਫ਼ਰੀਕਾ ਵਿਚਕਾਰ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਲਾਰਡਜ਼ ਮੈਦਾਨ ਇਸ ਇਤਿਹਾਸਕ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ। ਟਾਸ ਹੋ ਗਿਆ ਹੈ। ਸਾਊਥ ਅਫ਼ਰੀਕਾ ਨੇ ਟਾਸ ਜਿੱਤਿਆ।

ਕਪਤਾਨ ਟੈਂਬਾ ਬਾਵੁਮਾ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸਦਾ ਮਤਲਬ ਹੈ ਕਿ ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਵੇਗੀ।

ਟਾਸ ਦੱਖਣੀ ਅਫਰੀਕਾ ਦੇ ਹੱਕ ਵਿੱਚ ਗਿਆ

ਸਾਊਥ ਅਫ਼ਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰਿਆ ਹੈ। ਟਾਸ ਉਨ੍ਹਾਂ ਦੇ ਹੱਕ ਵਿੱਚ ਗਿਆ। ਹਾਲਾਂਕਿ, ਟਾਸ ਜਿੱਤਣ ਤੋਂ ਬਾਅਦ, ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਊਥ ਅਫ਼ਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨਾ ਸਹੀ ਸਮਝਿਆ।

ਇਹ ਧਿਆਨ ਦੇਣ ਯੋਗ ਹੈ ਕਿ ਲਾਰਡਜ਼ ਦੀ ਪਿੱਚ ਸ਼ੁਰੂਆਤ ਵਿੱਚ ਤੇਜ਼ ਗੇਂਦਬਾਜ਼ਾਂ ਲਈ ਬਹੁਤ ਮਦਦਗਾਰ ਹੈ। ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਸਾਊਥ ਅਫ਼ਰੀਕਾ ਦੇ ਗੇਂਦਬਾਜ਼ ਕੰਗਾਰੂਆਂ ‘ਤੇ ਹਾਵੀ ਹੋ ਸਕਦੇ ਹਨ। ਪਿੱਚ ਦੇ ਮੂਡ ਨੂੰ ਦੇਖਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਦੋ ਦਿਨਾਂ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਜ਼ਿਆਦਾ ਸਵਿੰਗ ਅਤੇ ਸੀਮ ਮੂਵਮੈਂਟ ਮਿਲਣ ਵਾਲੀ ਹੈ।

ਆਸਟ੍ਰੇਲੀਆ ਦਾ ਪਲੜਾ ਹੋਵੇਗਾ ਭਾਰੀ

ਸਾਊਥ ਅਫ਼ਰੀਕਾ ਦੇ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ ਵਿੱਚ ਆਸਟ੍ਰੇਲੀਆ ਆਪਣੇ ਖਿਤਾਬ ਦੀ ਰੱਖਿਆ ਕਰਨ ਉਤਰੇਗੀ। ਇਸ ਟੀਮ ਕੋਲ ਪਹਿਲਾਂ ਵੀ ਇੱਕ ਵਾਰ ਡਬਲਯੂਟੀਸੀ ਫਾਈਨਲ ਖੇਡਣ ਦਾ ਤਜ਼ਰਬਾ ਹੈ। ਇਸ ਨਜ਼ਰ ਤੋਂ ਵੇਖਿਆ ਜਾਵੇ ਤਾਂ ਆਸਟ੍ਰੇਲੀਆਈ ਟੀਮ ਦਾ ਵਜ਼ਨ ਅਫ਼ਰੀਕੀ ਟੀਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ।

ਜੇ ਟੀਮ ਕੰਬੀਨੇਸ਼ਨ ਦੀ ਗੱਲ ਕਰੀਏ ਤਾਂ ਦੋਨਾਂ ਨੇ ਇੱਕ ਤੋਂ ਵਧ ਕੇ ਇੱਕ ਮਾਹਿਰ ਖਿਡਾਰੀ ਖੇਡਾਏ ਹਨ। ਇਸ ਤਰ੍ਹਾਂ ਮੁਕਾਬਲਾ ਬਹੁਤ ਹੀ ਦਿਲਚਸਪ ਹੋਣ ਵਾਲਾ ਹੈ। ਜੇ ਆਸਟ੍ਰੇਲੀਆ ਇਹ ਮੁਕਾਬਲਾ ਜਿੱਤ ਲੈਂਦੀ ਹੈ, ਤਾਂ ਉਹ ਲਗਾਤਾਰ ਦੋ ਵਾਰੀ ਡਬਲਯੂ ਟੀ ਸੀ ਦਾ ਖਿਤਾਬ ਜਿੱਤਣ ਦਾ ਕਾਰਨਾਮਾ ਕਰੇਗੀ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ:

ਟੇਮਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਾਮ,  ਰਾਇਅਨ ਰਿਕੇਲਟਨ, ਵਿਆਨ ਮਲਡਰ, ਟ੍ਰਿਸਟਨ  ਸਟੱਬਸ, ਡੇਵਿਡ ਬੇਡਿੰਘਮ, ਕਾਇਲ ਵੇਰਿਨ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਲੁੰਗੀ ਐਂਗਿਡੀ ।

ਆਸਟ੍ਰੇਲੀਆ ਦੀ ਪਲੇਇੰਗ ਇਲੈਵਨ:

ਉਸਮਾਨ ਖਵਾਜਾ, ਮਾਰਨਸ ਲਾਬੂਸ਼ਾਨੇ, ਕੈਮਰੂਨ ਗ੍ਰੀਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਬਿਊ ਵੈਬਸਟਰ,  ਐਲੇਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।

NO COMMENTS

LEAVE A REPLY

Please enter your comment!
Please enter your name here

Exit mobile version