ਨਹਿਰ ਚੋਂ 60 ਸਾਲਾਂ ਔਰਤ ਦੀ ਮਿਲੀ ਲਾਸ਼

0
330

ਮਲੋਟ: ਮਲੋਟ ਜ਼ਿਲ੍ਹੇ ਦੇ ਪਿੰਡ ਕਟਿਆਵਾਲੀ (Katiavali)‘ਚ ਇੱਕ ਦਿਨ ਪਹਿਲਾ ਲਾਪਤਾ ਹੋਈ 60 ਸਾਲਾਂ ਔਰਤ ਦੀ ਲਾਸ਼ ਪਿੰਡ ਦੀ ਨਹਿਰ ਚੋਂ ਮਿਲੀ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਕਿਸੇ ਅਣਜਾਣ ਵਿਅਕਤੀ ਨੇ ਉਸਦੀ ਮਾਂ ਦੀ ਹੱਤਿਆ ਕਰ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਣਜਾਣ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧ ਵਿੱਚ ਕਬਰਵਾਲਾ ਪੁਲਿਸ ਸਟੇਸ਼ਨ ਦੇ ਮੁੱਖ ਅਧਿਕਾਰੀ ਐਸ.ਆਈ. ਸੁਖਦੇਵ ਸਿੰਘ ਢਿਲੋਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਲਭੂ ਪੁੱਤਰ ਚੰਨਣ ਸਿੰਘ ਉਰਫ ਚੰਡੀਗੜ੍ਹ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹ 6 ਭੈਣ-ਭਰਾ ਹਨ ਅਤੇ ਉਸ ਨੂੰ ਛੱਡ ਕੇ ਬਾਕੀ ਸਾਰੇ ਵਿਆਹੇ ਹੋਏ ਹਨ। ਉਹ ਅਣਵਿਆਹਿਆ ਹੈ ਅਤੇ ਉਸ ਦੇ ਪਿਤਾ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੀ ਮਾਂ ਵਿਦਿਆ ਬਾਈ ਉਸਦੇ ਨਾਲ ਰਹਿੰਦੀ ਸੀ ।

24 ਜਨਵਰੀ ਨੂੰ ਸ਼ਾਮ ਸਾਢੇ 7 ਵਜੇ ਦੇ ਕਰੀਬ ਉਹ ਘਰੋਂ ਬਾਹਰ ਗਿਆ ਸੀ ਅਤੇ ਉਸ ਦੀ ਮਾਂ ਘਰ ‘ਤੇ ਸੀ। ਜਦੋਂ ਉਹ ਰਾਤ 10 ਵਜੇ ਵਾਪਸ ਆਇਆ ਤਾਂ ਉਸ ਦੀ ਮਾਂ ਘਰ ਨਹੀਂ ਸੀ। ਸਵੇਰੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਬਾਹਰ ਚੰਚਲ ਸਿੰਘ ਮਹਿਬੂਬ ਦੇ ਖੇਤ ਕੋਲ ਇੱਕ ਔਰਤ ਦੀ ਲਾਸ਼ ਪਈ ਹੈ।ਜਦੋਂ ਉਸਨੇ ਆਪਣੇ ਭਰਾ ਨਾਲ ਜਾ ਕੇ ਉੱਥੇ ਦੇਖਿਆ ਤਾਂ ਕੱਪੜਿਆਂ ਅਤੇ ਚਿਹਰੇ ਤੋਂ ਪਛਾਣ ਲਿਆ ਕਿ ਲਾਸ਼ ਉਨ੍ਹਾਂ ਦੀ ਮਾਂ ਦੀ ਹੈ। ਉਸ ਦੇ ਸਿਰ ‘ਤੇ ਕਿਸੇ ਚੀਜ਼ ਨਾਲ ਸੱਟ ਲੱਗੀ ਹੋਈ ਸੀ,ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਔਰਤ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਸੀ, ਇਸ ਮਾਮਲੇ ਵਿੱਚ ਕਬਰਵਾਲਾ ਪੁਲਿਸ ਨੇ ਲਵਪ੍ਰੀਤ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

LEAVE A REPLY

Please enter your comment!
Please enter your name here