ਵੇਰਕਾ ਦੇ ਦੁੱਧ ਦੀ ਸਪਲਾਈ ਨੂੰ ਲੈ ਕੇ ਆਈ ਵੱਡੀ ਖਬਰ

0
283

ਪੰਜਾਬ: ਵੇਰਕਾ ਦੇ ਦੁੱਧ ਦੀ ਸਪਲਾਈ ਰੋਕਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੋਹਾਲੀ ਸਥਿਤ ਵੇਰਕਾ ਮਿੱਲ ਪਲਾਂਟ ਦੇ ਬਾਹਰ ਦੁੱਧ ਉਤਪਾਦਕਾਂ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।

ਦੁੱਧ ਉਤਪਾਦਕ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਦੁੱਧ ਉਤਪਾਦਕਾਂ ਨੂੰ ਦਿੱਤੇ ਜਾਣ ਵਾਲੇ ਰੇਟ ਵਿੱਚ ਵੇਰਕਾ ਮਿਲਕ ਪਲਾਂਟ ਵੱਲੋਂ 15 ਤੋਂ 20 ਦਿਨਾਂ ਵਿੱਚ ਦੋ ਵਾਰ ਘਟਾ ਦਿੱਤੇ ਗਏ ਹਨ। ਪਸ਼ੂਆਂ ਦੇ ਚਾਰੇ ਦੇ ਰੇਟ ਵਧਾ ਦਿੱਤੇ ਗਏ ਹਨ, ਜਦਕਿ ਗਾਹਕਾਂ ਨੂੰ ਪੁਰਾਣੇ ਭਾਅ ‘ਤੇ ਦੁੱਧ ਮਿਲ ਰਿਹਾ ਹੈ ਅਤੇ ਜੇਕਰ ਸਾਡੇ ਰੇਟ ਘਟਾਏ ਗਏ ਹਨ ਤਾਂ ਆਮ ਲੋਕਾਂ ਨੂੰ ਉਸ ਦਾ ਲਾਭ ਕਿਉਂ ਨਹੀਂ ਦਿੱਤਾ ਜਾ ਰਿਹਾ। ਦੁੱਧ ਉਤਪਾਦਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਰੇਟ ਨਾ ਵਧਾਏ ਗਏ ਤਾਂ ਉਹ ਦੁੱਧ ਦੀ ਸਪਲਾਈ ਬੰਦ ਕਰ ਦੇਣਗੇ।

ਇਸ ਤੋਂ ਇਲਾਵਾ ਉਨ੍ਹਾਂ ਭ੍ਰਿਸ਼ਟਾਚਾਰ ‘ਤੇ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਹਰੇ ਚਾਰੇ, ਬਰਸੀਨ ਅਤੇ ਫੀਡ ਆਦਿ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਇਸ ਦੌਰਾਨ ਮੈਨੇਜਮੈਂਟ ਨੇ ਦੁੱਧ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਉਨ੍ਹਾਂ ਨਾਲ ਧੋਖਾ ਕੀਤਾ ਹੈ। ਮੈਨੇਜਮੈਂਟ ਆਪਣੀ ਕਮਾਈ ਵਧਾਉਣ ਲਈ ਉਤਪਾਦਕਾਂ ਨੂੰ ਘੱਟ ਭਾਅ ਦੇ ਰਹੀ ਹੈ ਪਰ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣੇ ਹੱਕ ਲੈਣ ਦੀ ਇਹ ਉਹਨਾਂ ਲਈ ਸ਼ੁਰੂਆਤ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਅਜਿਹੇ ‘ਚ ਟ੍ਰਾਈਸਿਟੀ ਨੂੰ ਦੁੱਧ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

LEAVE A REPLY

Please enter your comment!
Please enter your name here