ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ ਹਾਈਵੇਅ ‘ਤੇ ਹੋਈ ਭਿਆਨਕ ਟੱਕਰ,6 ਦੀ ਮੌਤ,5 ਜ਼ਖਮੀ

0
246

ਰਾਜਸਥਾਨ: ਰਾਜਸਥਾਨ (Rajasthan) ਦੇ ਸੀਕਰ ਜ਼ਿਲ੍ਹੇ (Sikar district) ‘ਚ ਹਾਈਵੇਅ ‘ਤੇ ਹੋਈ ਭਿਆਨਕ ਟੱਕਰ ‘ਚ 6 ਲੋਕਾਂ ਦੀ ਮੌਤ (6 people died) ਹੋ ਗਈ ਹੈ, ਜਦਕਿ 5 ਜ਼ਖਮੀ ਹੋ ਗਏ ਹਨ। ਇਹ ਹਾਦਸਾ ਲਕਸ਼ਮਣਗੜ੍ਹ ਕਸਬੇ ਨੇੜੇ ਹਾਈਵੇਅ ’ਤੇ ਸਥਿਤ ਮਨੀਮਹਿਲ ਹੋਟਲ ਦੇ ਸਾਹਮਣੇ ਵਾਪਰਿਆ। ਬੋਲੈਰੋ ਅਤੇ ਅਰਟਿਗਾ ਕਾਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ।

ਹਾਦਸੇ ਤੋਂ ਬਾਅਦ ਸੀਕਰ ਰੇਂਜ ਦੇ ਸੰਸਦ ਮੈਂਬਰ ਸੁਮੇਧਾਨੰਦ ਸਰਸਵਤੀ ਅਤੇ ਆਈਜੀ ਸੀਕਰ ਰੇਂਜ ਸਤੇਂਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨਾਲ ਗੱਲਬਾਤ ਕੀਤੀ। ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੋਲੈਰੋ ਸਵਾਰ ਲੋਕ ਮਕਰ ਸੰਕ੍ਰਾਂਤੀ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਬਾਅਦ ਦਾਤਾਰਮਗੜ੍ਹ ਸਥਿਤ ਆਪਣੇ ਪਿੰਡ ਖਰੀਆਵਾਸ ਨੂੰ ਪਰਤ ਰਹੇ ਸਨ। ਜਦੋਂ ਕਿ ਅਰਟਿਗਾ ਕਾਰ ਸੀਕਰ ਤੋਂ ਲਕਸ਼ਮਣਗੜ੍ਹ ਵੱਲ ਜਾ ਰਹੀ ਸੀ।

LEAVE A REPLY

Please enter your comment!
Please enter your name here