ਜੀਂਦ ‘ਚ ਕਾਰ ਅਤੇ ਕੈਂਟਰ ਦੀ ਹੋਈ ਭਿਆਨਕ ਟੱਕਰ ,ਦੋ ਲੋਕਾਂ ਦੀ ਮੌਤ

0
350

ਜੀਂਦ : ਜੀਂਦ ਵਿਚ 152 ਡੀ ‘ਤੇ ਕਾਰ ਅਤੇ ਕੈਂਟਰ ਦੀ ਟੱਕਰ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜਖ਼ਮੀ ਹੋ ਗਏ । ਤਿੰਨਾਂ ਜਖ਼ਮੀਆਂ ਨੂੰ ਰੋਹਤਕ ਪੀ.ਜੀ.ਆਈ ਰੈਂਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਨਿਵਾਸੀ ਡਾ. ਗੁਜਨ (Gunjan), ਭਾਜਪਾ ਨੇਤਾ ਸੁਰੇਂਦਰ ਸਿਸੋਦੀਆ (Surendra Sisondia), ਜਫਰ (Jafar) ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਰਾਜਗੜ੍ਹ ਤੋਂ ਕਸ਼ਮੀਰ ਘੁੰਮਣ ਲਈ ਜਾ ਰਹੇ ਸਨ।ਜਦੋਂ ਉਹ ਦੁਪਹਿਰ ਸਮੇਂ ਪਿਲੂਖੇੜਾ ਨੇੜੇ ਐਨ.ਐਚ. 152 ਡੀ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਕੈਂਟਰ ਨਾਲ ਟਕਰਾ ਗਈ। ਇਸ ਵਿੱਚ ਕਾਰ ਚਲਾ ਰਹੇ ਜ਼ਫਰ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।, ਜਦੋਂ ਕਿ ਰਾਜਗੜ੍ਹ ਵਿੱਚ ਹਸਪਤਾਲ ਚਲਾਉਣ ਵਾਲੇ ਡਾ. ਗੁੰਜਨ ,ਭਾਜਪਾ ਨੇਤਾ ਸੁਰੇਂਦਰ ਸਿਸੋਦੀਆ ਅਤੇ ਇੱਕ ਹੋਰ ਜਖ਼ਮੀ ਹੋ ਗਏ ਹਨ।

ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਇੱਕ ਮ੍ਰਿਤਕ ਅਤੇ ਇੱਕ ਜਖ਼ਮੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਜਖ਼ਮੀਆਂ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਪਿਲੂਖੇੜਾ ਥਾਨਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਮੋਕੇ ਤੋਂ ਫਰਾਰ ਹੋ ਗਿਆ ਹੈ ਪੁਲਿਸ ਵੱਲੋਂ ਜਿਸਦੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here