ਮੁੰਬਈ : ਬਾਲੀਵੁੱਡ ਦੇ ਮਾਚੋ ਹੀਰੋ ਸੰਨੀ ਦਿਓਲ (Sunny Deol) ਦੀ ਆਉਣ ਵਾਲੀ ਫਿਲਮ ਬਾਰਡਰ 2,(Film ‘Border 2’) 23 ਅਗਸਤ 2026 ਨੂੰ ਰਿਲੀਜ਼ ਹੋਵੇਗੀ। 1997 ਵਿੱਚ ਰਿਲੀਜ਼ ਹੋਈ ਜੇ.ਪੀ ਦੱਤਾ ਦੁਆਰਾ ਨਿਰਦੇਸ਼ਿਤ ਫਿਲਮ ਬਾਰਡਰ ਵਿੱਚ ਸੰਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਅਕਸ਼ੈ ਖੰਨਾ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਕਰੀਬ 27 ਸਾਲ ਬਾਅਦ ਬਾਰਡਰ ਦਾ ਸੀਕਵਲ ਬਣ ਰਿਹਾ ਹੈ। ਫਿਲਮ ਬਾਰਡਰ 2 ਵਿੱਚ ਸੰਨੀ ਦਿਓਲ ਅਤੇ ਵਰੁਣ ਧਵਨ ਮੁੱਖ ਭੂਮਿਕਾਵਾਂ ਨਿਭਾਉਣਗੇ। ਸੰਨੀ ਦਿਓਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕਰਕੇ ‘ਬਾਰਡਰ 2’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਪੋਸਟ ‘ਚ ਲਿਖਿਆ ਹੈ, ‘ਬਾਰਡਰ 2’ ਸਿਨੇਮਾਘਰਾਂ ‘ਚ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ। ‘ਬਾਰਡਰ 2’ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ, ਜਦਕਿ ਇਸ ਫਿਲਮ ਨੂੰ ਜੇ.ਪੀ ਦੱਤਾ, ਨਿਧੀ ਦੱਤਾ, ਭੂਸ਼ਣ ਕੁਮਾਰ ਅਤੇ ਕਿਸ਼ਨ ਕੁਮਾਰ ਪ੍ਰੋਡਿਊਸ ਕਰ ਰਹੇ ਹਨ।
