ਲੁਧਿਆਣਾ: ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੇ ਸਮੇਂ ਇਕ ਸਿੱਖ ਸ਼ਰਧਾਲੂ ਦੀ ਅਚਾਨਕ ਮੌਤ ਹੋ ਗਈ। ਸਿੱਖ ਸ਼ਰਧਾਲੂ ਦੀ ਪਛਾਣ ਪਿੰਡ ਭੈਰੋ ਮੁੰਨਾ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਇਹ ਸਾਰੀ ਘਟਨਾ ਗੁਰੂਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਭੈਰੋ ਮੁੰਨਾ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। ਇਸ ਦੌਰਾਨ ਉਨ੍ਹਾਂ ਗੁਰੂ ਦੀ ਗੋਲਕ ਵਿੱਚ ਚੜ੍ਹਾਵਾ ਪਾਇਆ ਅਤੇ ਹੱਥ ਜੋੜ ਕੇ ਖੜ੍ਹੇ ਹੋ ਗਏ। ਕੁਝ ਹੀ ਸੈਕਿੰਡਾਂ ਵਿੱਚ, ਖੜ੍ਹੇ ਹੋਣ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਹੇਠਾਂ ਡਿੱਗ ਪਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣਾ ਸਰੀਰ ਛੱਡ ਗਏ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।









