STF ਤੇ BSF ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਦੋ ਵਿਅਕਤੀਆਂ ਕੋਲੋਂ ਹੈਰੋਇਨ ‘ਤੇ ਹਥਿਆਰ ਕੀਤੇ ਬਰਾਮਦ

0
142

ਪੰਜਾਬ : ਐੱਸ.ਟੀ.ਐੱਫ ਅਤੇ ਬੀ.ਐਸ.ਐਫ. (STF and BSF) ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਬੀ.ਐਸ.ਐਫ. ਟੀਮ ਵੱਲੋਂ ਗੁਰਦਾਸਪੁਰ ਦੇ ਪਿੰਡ ਅਗਵਾਨ ਅਤੇ ਰਸੂਲਪੁਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ। ਤਲਾਸ਼ੀ ਦੌਰਾਨ ਉਕਤ ਟੀਮ ਨੇ ਦੋਵਾਂ ਕੋਲੋਂ ਇਕ ਪੈਕਟ ਹੈਰੋਇਨ, ਇਕ ਪਿਸਤੌਲ, ਇਕ ਮੈਗਜ਼ੀਨ ਅਤੇ 5 ਜਿੰਦਾ ਗੋਲੀਆਂ ਬਰਾਮਦ ਕੀਤੀਆਂ।

ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਪੀਲੀ ਟੇਪ ਵਿੱਚ ਛੁਪਾ ਕੇ ਰੱਖੀ ਹੋਈ ਸੀ। ਸ਼ੱਕੀ ਹੈਰੋਇਨ ਦਾ ਪੈਕੇਟ ਡਰੋਨ ਰਾਹੀਂ ਸੁੱਟਿਆ ਗਿਆ। ਇਸ ਸਮੇਂ ਬੀ.ਐਸ.ਐਫ ਅਤੇ ਐਸ.ਟੀ.ਐਫ ਟੀਮ ਨੇ ਦੋਵੇਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here