ਕਮਲ ਕੌਰ ਦੇ ਕਤਲ ਮਾਮਲੇ ’ਚ SSP ਅਮਨੀਤ ਕੌਂਡਲ ਨੇ ਕੀਤੇ ਵੱਡੇ ਖ਼ੁਲਾਸੇ…

0
110

ਬਠਿੰਡਾ  : ਬਠਿੰਡਾ ਤੋਂ ਭਾਬੀ ਕਮਲ ਕੌਰ ਕਤਲ ਮਾਮਲੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਪਿਛਲੇ 3 ਮਹੀਨਿਆਂ ਤੋਂ ਇਸ ਕਤਲਕਾਂਡ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। 5 ਦੋਸ਼ੀਆਂ ਨੇ ਮਿਲ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਲਈ ਕੰਮ ਕੀਤਾ। ਉਹ ਕਈ ਵਾਰ ਲੁਧਿਆਣਾ ‘ਚ ਕਮਲ ਕੌਰ ਭਾਬੀ ਦੇ ਘਰ ਵੀ ਗਏ। ਯੋਜਨਾ ਨੂੰ ਆਖ਼ਰੀ ਰੂਪ ਦੇਣ ਲਈ ਸਾਰੇ ਦੋਸ਼ੀ ਮੋਗਾ ਤੋਂ ਲੁਧਿਆਣਾ ਪੁੱਜੇ ਅਤੇ ਕਾਰਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਨੂੰ ਬਠਿੰਡਾ ਲੈ ਆਏ। ਇੱਥੇ ਉਨ੍ਹਾਂ ਨੇ ਉਸ ਦੀ ਕਾਰ ਦੀ ਮੁਰੰਮਤ ਵੀ ਕਰਵਾਈ ਅਤੇ ਉਸ ਨੂੰ ਕੁੱਝ ਪੈਸੇ ਵੀ ਦਿੱਤੇ। ਇਸ ਦੌਰਾਨ ਉਹ ਵੱਖ-ਵੱਖ ਬਹਾਨੇ ਬਣਾ ਕੇ ਸ਼ਹਿਰ ‘ਚ ਸੁੰਨਸਾਨ ਥਾਂ ਦੀ ਭਾਲ ‘ਚ ਬਠਿੰਡਾ-ਭੁੱਚੋ ਰੋਡ ਅਤੇ ਆਸ-ਪਾਸ ਦੇ ਇਲਾਕੇ ‘ਚ ਕਮਲ ਕੌਰ ਭਾਬੀ ਨੂੰ ਘੁੰਮਾਉਂਦੇ ਰਹੇ।

LEAVE A REPLY

Please enter your comment!
Please enter your name here