ਕਾਜੋਲ ਦੀ ਹੌਰਰ ਫਿਲਮ ‘ਮਾਂ’ ਨੂੰ ਪਛਾੜ ਕੇ ਸਾਊਥ ਫਿਲਮ ‘ਕਨੱਪਾ’ ਨੇ ਮਾਰੀ ਬਾਜ਼ੀ

0
109

ਮੁੰਬਈ : ਕਾਜੋਲ ਦੀ ਹੌਰਰ ਫਿਲਮ ‘ਮਾਂ’ ਦੀ ਰਿਲੀਜ਼ ਨੂੰ ਦੋ ਦਿਨ ਹੋ ਗਏ ਹਨ। ਬਾਕਸ ਆਫਿਸ ‘ਤੇ ਫਿਲਮ ਦੀ ਕਮਾਈ ਦੀ ਰਫਤਾਰ ਕਾਫੀ ਹੌਲੀ ਹੈ ਪਰ, ਦੂਜੇ ਦਿਨ ਇਸ ਦੀ ਕਮਾਈ ਵਿੱਚ ਰਫਤਾਰ ਦਰਜ ਕੀਤੀ ਗਈ ਹੈ। ਓਪਨਿੰਗ ਡੇ ਦੇ ਮੁਕਾਬਲੇ ਫਿਲਮ ਨੇ ਦੂਜੇ ਦਿਨ ਬੰਪਰ ਕਮਾਈ ਕੀਤੀ ਹੈ। ਸੈਕਨਿਲਕ ਦੇ ਅਨੁਸਾਰ, ਕਾਜੋਲ ਦੀ ਫਿਲਮ ‘ਮਾਂ’ ਨੇ ਦੂਜੇ ਦਿਨ 5.65 ਕਰੋੜ ਦਾ ਕਾਰੋਬਾਰ ਕੀਤਾ ਹੈ, ਜੋ ਕਿ ਪਹਿਲੇ ਦਿਨ ਦੇ ਮੁਕਾਬਲੇ ਜ਼ਿਆਦਾ ਹੈ। ਉੱਥੇ ਹੀ, ਜੇਕਰ ਇਸ ਦੀ ਪਹਿਲੇ ਦਿਨ ਦੀ ਕਮਾਈ ਬਾਰੇ ਗੱਲ ਕੀਤੀ ਜਾਵੇ ਤਾਂ ਫਿਲਮ ਨੇ ਫਸਟ ਡੇ 4.65 ਕਰੋੜ ਦੇ ਕਲੈਕਸ਼ਨ ਦੇ ਨਾਲ ਬਾਕਸ ਆਫਿਸ ‘ਤੇ ਸ਼ੁਰੂਆਤ ਕੀਤੀ ਸੀ। ਦੋ ਦਿਨਾਂ ਵਿੱਚ ਫਿਲਮ ਦਾ ਕੁੱਲ ਕਲੈਕਸ਼ਨ 10.30 ਕਰੋੜ ਹੋ ਚੁੱਕਾ ਹੈ।

ਹਾਲਾਂਕਿ, ਬਾਕਸ ਆਫਿਸ ‘ਤੇ ਇਸ ਦੇ ਨਾਲ ਰਿਲੀਜ਼ ਹੋਈ ਸਾਊਥ ਫਿਲਮ ‘ਕਨੱਪਾ’ ਨੇ ਬਾਜ਼ੀ ਮਾਰ ਲਈ ਹੈ। ਇਸ ਦਾ ਦੋ ਦਿਨਾਂ ਵਿੱਚ ਕਲੈਕਸ਼ਨ ਕਾਜੋਲ ਦੀ ਹੌਰਰ ਫਿਲਮ ਤੋਂ ਕਿਤੇ ਜ਼ਿਆਦਾ ਹੈ। ‘ਕਨੱਪਾ’ ਦੀ ਸ਼ੁਰੂਆਤ ਵੀ ਸ਼ਾਨਦਾਰ ਰਹੀ ਸੀ। ਸੈਕਨਿਲਕ ਦੇ ਅਨੁਸਾਰ, ਫਿਲਮ ਨੇ ਸ਼ੁੱਕਰਵਾਰ ਨੂੰ 9.35 ਕਰੋੜ ਦੇ ਕਲੈਕਸ਼ਨ ਨਾਲ ਸ਼ੁਰੂਆਤ ਕੀਤੀ, ਜਿਸ ਵਿੱਚ ਤੇਲਗੂ ਵਿੱਚ ਸਭ ਤੋਂ ਵੱਧ ਕਲੈਕਸ਼ਨ 8.25 ਕਰੋੜ ਰਿਹਾ। ਦੂਜੇ ਨੰਬਰ ‘ਤੇ ਹਿੰਦੀ ਵਿੱਚ 0.65 ਕਰੋੜ ਦਾ ਬਿਜ਼ਨਸ ਕੀਤਾ ਸੀ। ਉੱਥੇ ਹੀ, ਹੁਣ ਇਸ ਦੀ ਦੂਜੇ ਦਿਨ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ, ਜੋ ਕਿ ਪਹਿਲੇ ਦਿਨ ਦੇ ਮੁਕਾਬਲੇ ਘੱਟ ਹੈ। ਸੈਕਨਿਲਕ ਦੇ ਅਨੁਸਾਰ, ਫਿਲਮ ਨੇ 7 ਕਰੋੜ ਦਾ ਬਿਜ਼ਨਸ ਕੀਤਾ। ਜੋ ਕਿ ਕਾਜੋਲ ਦੀ ਫਿਲਮ ‘ਮਾਂ’ ਤੋਂ ਵੱਧ ਹੈ। ਜੇਕਰ ਅਸੀਂ ‘ਕਨੱਪਾ’ ਦੀ ਦੋ ਦਿਨਾਂ ਦੀ ਕਮਾਈ ਦੀ ਗੱਲ ਕਰੀਏ, ਤਾਂ ਇਸਦੀ ਕੁੱਲ ਕਮਾਈ 16.35 ਕਰੋੜ ਤੱਕ ਪਹੁੰਚ ਗਈ ਹੈ।

LEAVE A REPLY

Please enter your comment!
Please enter your name here