ਤਰਨ ਤਾਰਨ : ਤਰਨ ਤਾਰਨ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸੀਨੀਅਰ ਸਮਾਜ ਸੇਵਿਕਾ ਅਤੇ ਮਹਿਲਾ ਆਗੂ ਬੀਬੀ ਸੁਖਵਿੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।
– ਗੁਲਜ਼ਾਰ ਸਿੰਘ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ
ਚੋਣ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਨੇ ਗੁਲਜ਼ਾਰ ਸਿੰਘ ਨੂੰ ਇਸ ਉਪ ਚੋਣ ਦਾ ਇੰਚਾਰਜ ਨਿਯੁਕਤ ਕੀਤਾ ਹੈ। ਗੁਲਜ਼ਾਰ ਸਿੰਘ ਆਪਣੇ ਤਜਰਬੇ ਅਤੇ ਜ਼ਮੀਨੀ ਪਕੜ ਲਈ ਜਾਣੇ ਜਾਂਦੇ ਹਨ, ਜਿਸ ਤੋਂ ਪਾਰਟੀ ਨੂੰ ਬਹੁਤ ਉਮੀਦਾਂ ਹਨ।
ਇਸ ਮੌਕੇ ਅਕਾਲੀ ਦਲ ਨੂੰ ਇੱਕ ਹੋਰ ਰਾਜਨੀਤਿਕ ਫਾਇਦਾ ਉਦੋਂ ਹੋਇਆ ਜਦੋਂ ਸਥਾਨਕ ਤੌਰ ‘ਤੇ ਸਰਗਰਮ ‘ਆਜ਼ਾਦ ਗਰੁੱਪ’ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਗਰੁੱਪ ਦੇ ਸਮਰਥਨ ਨਾਲ ਪਾਰਟੀ ਨੂੰ ਤਰਨਤਾਰਨ ਵਿੱਚ ਇੱਕ ਮਜ਼ਬੂਤ ਅਧਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।










