ਨੋਇਡਾ: ਆਪਣੇ 4 ਬੱਚਿਆਂ ਦੇ ਨਾਲ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਇੱਕ ਵਾਰ ਫਿਰ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਹੈ । ਸੀਮਾ ਨੇ ਇਹ ਜਾਣਕਾਰੀ ਆਪਣੇ ਯੂਟਿਊਬ ਚੈਨਲ ‘ਤੇ ਵੀਰਵਾਰ ਨੂੰ ਅਪਲੋਡ ਕੀਤੇ ਗਏ ਵੀਡੀਓ ਰਾਹੀਂ ਸਾਂਝੀ ਕੀਤੀ । ਵੀਡੀਓ ਦੇ ਥੰਮਨੇਲ ਵਿੱਚ ਵੀ ਗਰਭਵਤੀ ਦੀ ਪੁਸ਼ਟੀ ਕੀਤੀ ਗਈ ਹੈ । ਸੀਮਾ ਵੀਡੀਓ ਵਿੱਚ ਇਹ ਵੀ ਕਹਿ ਰਹੇ ਹਨ ਕਿ ਫਿਲਹਾਲ ਉਨ੍ਹਾਂ ਦੇ ਪਤੀ ਸਚਿਨ ਮੀਣਾ ਉਨ੍ਹਾਂ ਨੂੰ ਕੋਈ ਭਾਰੀ ਕੰਮ ਨਹੀਂ ਕਰਨ ਦੇ ਰਹੇ ਹਨ ।
ਸੀਮਾ ਹੈਦਰ ਦੇ ਕਿੰਨੇ ਬੱਚੇ ਹਨ?
ਰਿਪੋਰਟਾਂ ਅਨੁਸਾਰ, ਸੀਮਾ ਦੇ ਇਸ ਸਮੇਂ ਪੰਜ ਬੱਚੇ ਹਨ। ਇਨ੍ਹਾਂ ਵਿੱਚੋਂ ਚਾਰ ਉਸਦੇ ਪਾਕਿਸਤਾਨੀ ਪਤੀ, ਗੁਲਾਮ ਹੈਦਰ ਤੋਂ ਹਨ। ਜਦੋਂ ਕਿ ਸਚਿਨ ਦੀ ਇੱਕ ਦੀ ਨੂੰ ਵੀ ਸੀਮਾ ਜਨਮ ਦੇ ਚੁੱਕੇ ਹਨ । ਸੀਮਾ ਨੇ ਇਸ ਸਾਲ 18 ਮਾਰਚ ਨੂੰ ਆਪਣੀ ਧੀ ਨੂੰ ਜਨਮ ਦਿੱਤਾ ਸੀ , ਜਿਸਦਾ ਨਾਮ ਭਾਰਤੀ ਰੱਖਿਆ ਗਿਆ । ਹਾਂਲਾਕਿ ਸੀਮਾ ਖੁਦ ਨੂੰ ਕ੍ਰਿਸ਼ਨ ਭਗਤ ਦੱਸਦੇ ਹਨ ਅਤੇ ਆਪਣੀ ਧੀ ਨੂੰ ਪਿਆਰ ਨਾਲ ਮੀਰਾ ਕਹਿੰਦੇ ਹਨ।
ਗਰਭ ਅਵਸਥਾ ਦੀ ਜਾਣਕਾਰੀ ਵੀਡੀਓ ਅਤੇ ਥੰਬਨੇਲ ‘ਤੇ
ਸੀਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਆਪਣੀ ਗਰਭ ਅਵਸਥਾ ਦਾ ਸੰਕੇਤ ਦਿੱਤਾ ਸੀ। ਵੀਡੀਓ ਵਿੱਚ, ਉਨ੍ਹਾਂ ਦੀ ਵੱਡੀ ਧੀ ਨੇ ਆਪਣੀ ਮਾਂ ਦੇ ਢਿੱਡ ਵੱਲ ਇਸ਼ਾਰਾ ਕੀਤਾ ਅਤੇ ਕਿਹਾ, “ਹੁਣ ਅਸੀਂ ਛੇ ਭੈਣ-ਭਰਾ ਹਾਂ।” ਸੀਮਾ ਨੇ ਉਨ੍ਹਾਂ ਨੂੰ ਹੱਸਦੇ ਹੋਏ ਚੁੱਪ ਕਰਾ ਦਿੱਤਾ। ਉਨ੍ਹਾਂ ਨੇ ਥੰਬਨੇਲ ‘ਤੇ ਲਿਖ ਕੇ ਗਰਭ ਅਵਸਥਾ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ।
ਸਚਿਨ ਨਾਲ ਮੁਲਾਕਾਤ ਅਤੇ ਭਾਰਤ ਦੀ ਯਾਤਰਾ
ਸੀਮਾ ਹੈਦਰ ਦੀ ਮੁਲਾਕਾਤ ਸਚਿਨ ਮੀਨਾ ਨਾਲ ਪਬਜੀ ਖੇਡਦੇ ਸਮੇਂ ਹੋਈ ਸੀ। ਇਸ ਤੋਂ ਬਾਅਦ, ਉਹ ਆਪਣੇ ਚਾਰ ਬੱਚਿਆਂ ਨਾਲ ਨੇਪਾਲ ਰਾਹੀਂ ਪਾਕਿਸਤਾਨ ਤੋਂ ਭਾਰਤ ਆਈ। ਮਈ 2023 ਤੋਂ, ਸੀਮਾ ਸਚਿਨ ਦੇ ਘਰ ਰਹਿ ਰਹੇ ਹਨ ਅਤੇ ਹੁਣ ਆਪਣੇ ਆਪ ਨੂੰ ਉਨ੍ਹਾਂ ਦੀ ਪਤਨੀ ਦੱਸਦੇ ਹਨ। ਉਨ੍ਹਾਂ ਦੇ ਸਾਬਕਾ ਪਤੀ ਨੇ ਉਨ੍ਹਾਂ ਬਾਰੇ ਕਈ ਦਾਅਵੇ ਕੀਤੇ ਹਨ ਅਤੇ ਸੁਰੱਖਿਆ ਏਜੰਸੀਆਂ ਨੇ ਵਾਰ-ਵਾਰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ। ਸੀਮਾ ਨੇ ਲਗਾਤਾਰ ਕਿਹਾ ਹੈ ਕਿ ਉਹ ਸਚਿਨ ਨੂੰ ਬਹੁਤ ਪਿਆਰ ਕਰਦੇ ਹਨ। ਸੀਮਾ ਨੇ ਭਾਰਤ ਦੀਆਂ ਕ੍ਰਿਕਟ ਜਿੱਤਾਂ ਤੋਂ ਲੈ ਕੇ ਰਾਮ ਮੰਦਰ ਦੇ ਨਿਰਮਾਣ ਤੱਕ ਹਰ ਚੀਜ਼ ‘ਤੇ ਖੁਸ਼ੀ ਪ੍ਰਗਟ ਕੀਤੀ ਹੈ।
