ਹੁਸ਼ਿਆਰਪੁਰ ‘ਚ ਸਰਪੰਚ ਦੀ ਬੇਰਹਿਮੀ ਨਾਲ ਗੋਲੀ ਮਾਰ ਕੀਤੀ ਹੱਤਿਆ

0
272

ਹੁਸ਼ਿਆਰਪੁਰ: ਪੰਜਾਬ ਵਿੱਚ ਇੱਕ ਵਾਰ ਫਿਰ ਵੱਡੀ ਘਟਨਾ ਵਾਪਰਨ ਦੀ ਖ਼ਬਰ ਹੈ। ਦਰਅਸਲ ਹੁਸ਼ਿਆਰਪੁਰ (Hoshiarpur) ਦੇ ਪਿੰਡ ਡਡਿਆਣਾ ‘ਚ ਸਰਪੰਚ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਸੰਦੀਪ ਸਿੰਘ (Sandeep Singh) ਪਿੰਡ ਦਾ ਮੌਜੂਦਾ ਸਰਪੰਚ ਅਤੇ ਬਸਪਾ ਦਾ ਆਗੂ ਸੀ। ਉਹ ਪਿੰਡ ਦੇ ਬਾਹਰ ਸੜਕ ਦੇ ਕੋਲ ਕੂੜੇ ਦੇ ਢੇਰ ‘ਤੇ ਖੜ੍ਹਾ ਸੀ, ਜਦੋਂ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਪਹਿਲਾਂ ਉਸ ਨਾਲ ਹੱਥ ਮਿਲਾਇਆ। ਹੱਥ ਮਿਲਾਉਣ ਤੋਂ ਬਾਅਦ ਉਸ ‘ਤੇ ਲਗਾਤਾਰ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ‘ਚੋਂ ਇਕ ਗੋਲੀ ਸੰਦੀਪ ਦੇ ਸੱਜੇ ਪਾਸੇ ਲੱਗੀ।

ਇਸ ਦੌਰਾਨ ਮੌਕੇ ‘ਤੇ ਮੌਜੂਦ ਸਰਪੰਚ ਸੰਦੀਪ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here