ਹਾਊਸਫੁੱਲ 5 ‘ਚ ਹੋਈ ਸੰਜੇ ਦੱਤ ਦੀ ਐਂਟਰੀ

0
141

ਮੁੰਬਈ : ਬਾਲੀਵੁੱਡ ਦੇ ਮਾਚੋ ਹੀਰੋ ਸੰਜੇ ਦੱਤ (Bollywood’s Macho Hero Sanjay Dutt) ਹਾਊਸਫੁੱਲ 5 (Housefull 5) ‘ਚ ਐਂਟਰੀ ਕਰ ਚੁੱਕੇ ਹਨ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਕਾਮੇਡੀ ਫਰੈਂਚਾਇਜ਼ੀ ‘ਹਾਊਸਫੁੱਲ’ ਦਾ ਪੰਜਵਾਂ ਐਡੀਸ਼ਨ ਬਣਾਉਣ ਜਾ ਰਹੇ ਹਨ। ਤਰੁਣ ਮਨਸੁਖਾਨੀ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਫਿਲਮ ਹਾਊਸਫੁੱਲ 5 ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ ਅਤੇ ਰਿਤੇਸ਼ ਦੇਸ਼ਮੁਖ ਨੂੰ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ। ਅਤੇ ਹੁਣ ਹਾਊਸਫੁੱਲ 5 ਵਿੱਚ ਸੰਜੇ ਦੱਤ ਦੀ ਐਂਟਰੀ ਪੱਕੀ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰਦੇ ਹੋਏ ਸਾਜਿਦ ਨਾਡਿਆਡਵਾਲਾ ਨੇ ਲਿਖਿਆ, ‘ਪਰਿਵਾਰ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੰਜੇ ਦੱਤ ਹਾਊਸਫੁੱਲ 5 ਦੇ ਪਰਿਵਾਰ ਨਾਲ ਜੁੜ ਰਹੇ ਹਨ। ਪਾਗਲਪੰਤੀ ਨਾਲ ਭਰੀ ਇਸ ਅਗਲੀ ਪਾਗਲ ਯਾਤਰਾ ‘ਤੇ ਕੰਮ ਕਰਨ ਲਈ ਉਤਸ਼ਾਹਿਤ ਹਾਂ।

LEAVE A REPLY

Please enter your comment!
Please enter your name here