ਰੋਨਾਲਡੋ ਨੇ ਅੰਤਰਰਾਸ਼ਟਰੀ ਫੁਟਬਾਲ ‘ਚ 132ਵਾਂ ਗੋਲ ਕਰ ਬਣਾਇਆ ਵਿਸ਼ਵ ਰਿਕਾਰਡ

0
82

ਸਪੋਰਟਸ ਡੈਸਕ : ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਨੇ ਫਿਰ ਸਾਬਤ ਕਰ ਦਿੱਤਾ ਕਿ ਉਹ 39 ਸਾਲ ਦੇ ਹੋਣ ਦੇ ਬਾਵਜੂਦ ਪੁਰਤਗਾਲ ਲਈ ਮਹੱਤਵਪੂਰਨ ਕਿਉਂ ਹੈ। ਸਟਾਰ ਸਟ੍ਰਾਈਕਰ ਹਾਫ ਟਾਈਮ ਤੋਂ ਬਾਅਦ ਬਦਲ ਵਜੋਂ ਮੈਦਾਨ ‘ਤੇ ਆਏ ਅਤੇ 88ਵੇਂ ਮਿੰਟ ‘ਚ ਫ਼ੈਸਲਾਕੁੰਨ ਗੋਲ ਕੀਤਾ। ਇਸ ਨਾਲ ਪੁਰਤਗਾਲ ਨੇ ਨੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸਕਾਟਲੈਂਡ ਨੂੰ 2-1 ਨਾਲ ਹਰਾਇਆ।

ਅੰਤਰਰਾਸ਼ਟਰੀ ਫੁਟਬਾਲ ਵਿੱਚ ਰੋਨਾਲਡੋ ਦਾ ਇਹ 132ਵਾਂ ਗੋਲ ਸੀ, ਜੋ ਇੱਕ ਵਿਸ਼ਵ ਰਿਕਾਰਡ ਹੈ। ਰੋਨਾਲਡੋ ਯੂਰਪੀਅਨ ਚੈਂਪੀਅਨਸ਼ਿਪ ਦੇ ਪੰਜ ਮੈਚਾਂ ਵਿੱਚ ਇੱਕ ਵੀ ਗੋਲ ਨਹੀਂ ਕਰ ਸਕੇ ਸੀ ਪਰ ਪੁਰਤਗਾਲ ਦੇ ਕੋਚ ਰੌਬਰਟ ਮਾਰਟੀਨੇਜ਼ ਨੇ ਇਸ ਮਹਾਨ ਖਿਡਾਰੀ ‘ਤੇ ਭਰੋਸਾ ਰੱਖਿਆ ਅਤੇ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਸਾਬਤ ਹੋ ਰਿਹਾ ਹੈ।

ਰੋਨਾਲਡੋ ਨੇ ਵੀਰਵਾਰ ਨੂੰ ਕ੍ਰੋਏਸ਼ੀਆ ‘ਤੇ 2-1 ਦੀ ਜਿੱਤ ‘ਚ ਵੀ ਅਹਿਮ ਭੂਮਿਕਾ ਨਿਭਾਈ। ਇਸ ਮੈਚ ਵਿੱਚ, ਉਨ੍ਹਾਂ ਨੇ ਕਲੱਬ ਅਤੇ ਦੇਸ਼ ਲਈ ਕੁੱਲ ਮਿਲਾ ਕੇ ਆਪਣੇ ਕਰੀਅਰ ਦਾ 900ਵਾਂ ਗੋਲ ਕੀਤਾ।

LEAVE A REPLY

Please enter your comment!
Please enter your name here