ਰਜਨੀਕਾਂਤ ਦੀ ਫਿਲਮ ‘Vettaiyan’ ਨੇ ਆਪਣੇ ਪਹਿਲੇ ਵੀਕੈਂਡ ‘ਚ ਤਿੰਨ ਦਿਨਾਂ ‘ਚ 81 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ

0
69

ਮੁੰਬਈ : ਦੱਖਣ ਭਾਰਤੀ ਫਿਲਮਾਂ ਦੇ ਮੈਗਾਸਟਾਰ ਰਜਨੀਕਾਂਤ  (Rajinikanth) ਦੀ ਫਿਲਮ ‘ਵੇਟਾਇਯਨ’ (Film ‘Vettaiyan’) ਨੇ ਆਪਣੇ ਪਹਿਲੇ ਵੀਕੈਂਡ ‘ਚ ਤਿੰਨ ਦਿਨਾਂ ‘ਚ ਭਾਰਤੀ ਬਾਜ਼ਾਰ ‘ਚ 81 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਟੀਜੇ ਗਿਆਨਵੇਲ ਦੇ ਨਿਰਦੇਸ਼ਨ ‘ਚ ਬਣੀ ਫਿਲਮ ”ਵੇਟਾਇਯਨ” ‘ਚ ਰਜਨੀਕਾਂਤ ਦੀ ਮੁੱਖ ਭੂਮਿਕਾ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਦੀ ਵੀ ਅਹਿਮ ਭੂਮਿਕਾ ਹੈ।

ਅਮਿਤਾਭ ਅਤੇ ਰਜਨੀਕਾਂਤ ਨੇ ਅੰਧਾ ਕਾਨੂੰਨ, ਗ੍ਰਿਫਤਾਰੀ ਅਤੇ ਹਮ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਜੋੜੀ 33 ਸਾਲ ਬਾਅਦ ਇਕੱਠੇ ਨਜ਼ਰ ਆਏ ਸਨ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ”ਵੇਟਾਇਯਨ” ਨੇ ਰਿਲੀਜ਼ ਦੇ ਪਹਿਲੇ ਦਿਨ 31.7 ਕਰੋੜ ਰੁਪਏ, ਦੂਜੇ ਦਿਨ 24 ਕਰੋੜ ਰੁਪਏ ਅਤੇ ਤੀਜੇ ਦਿਨ 26.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ਇਸ ਫਿਲਮ ਨੇ ਭਾਰਤੀ ਬਾਜ਼ਾਰ ‘ਚ 81 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਲਾਇਕਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ”ਵੇਟਾਇਯਨ” ‘ਚ ਰਜਨੀਕਾਂਤ ਅਤੇ ਅਮਿਤਾਭ ਬੱਚਨ ਤੋਂ ਇਲਾਵਾ ਰਾਣਾ ਡੱਗੂਬਾਤੀ, ਫਹਦ ਫਾਜ਼ਿਲ, ਮੰਜੂ ਵਾਰੀਅਰ, ਦੁਸ਼ਾਰਾ ਵਿਜਯਨ, ਰਿਤਿਕਾ ਸਿੰਘ, ਜੀ.ਐੱਮ ਸੁੰਦਰ, ਰੋਹਿਣੀ, ਰਾਓ ਰਮੇਸ਼, ਰਮੇਸ਼ ਥਿਲਕ, ਰਕਸ਼ਣ ਆਦਿ ਕਲਾਕਾਰ ਹਨ। ਇਸ ਫਿਲਮ ਦਾ ਸੰਗੀਤ ਅਨਿਰੁਧ ਰਵੀਚੰਦਰ ਦਾ ਹੈ।

LEAVE A REPLY

Please enter your comment!
Please enter your name here